ਮੈਲਬਰਨ :
ਆਸਟ੍ਰੇਲੀਆ ਦੀ ਵਿਕਟੋਰੀਆ ਸਟੇਟ `ਚ ਬਣਨ ਵਾਲੇ ਨਵਾਂ ਘਰਾਂ ਲਈ ਵੀ ਅੱਜ 1 ਜਨਵਰੀ 2024 ਤੋਂ ਨਵਾਂ ਕਾਨੂੰਨ ਲਾਗੂ ਹੋ ਗਿਆ ਹੈ। Natural Gas Connection Ban in Victoria – ਹੁਣ ਨਵੇਂ ਘਰਾਂ ਨੂੰ ਕੁਦਰਤੀ ਗੈਸ ਕੁਨੈਕਸ਼ਨ ਨਹੀਂ ਦਿੱਤਾ ਜਾ ਸਕੇਗਾ। ਇਸ ਵਿਵਾਦਤ ਪਾਬੰਦੀ ਬਾਰੇ ਪਿਛਲੇ ਸਾਲ ਜੂਨ ਮਹੀਨੇ ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊ ਨੇ ਐਲਾਨ ਕੀਤਾ ਸੀ ਅਤੇ ਦਾਅਵਾ ਕੀਤਾ ਸੀ ਕਿ ਪਾਬੰਦੀ ਲੱਗਣ ਨਾਲ ਹਰ ਘਰ ਨੂੰ ਹਰ ਸਾਲ ਇੱਕ ਹਜ਼ਾਰ ਡਾਲਰ ਦਾ ਫਾਇਦਾ ਹੋਵੇਗਾ।
ਨਵਾਂ ਕਾਨੂੰਨ ਲਾਗੂ ਹੋਣ ਨਾਲ ਸਾਰੇ ਹੀ ਬਣਨ ਵਾਲੇ ਨਵੇਂ ਘਰਾਂ `ਚ ਇਲੈਕਟ੍ਰਿਕ ਚੁੱਲ੍ਹੇ ਲੱਗਣਗੇ।
ਸਰਕਾਰ ਲੋਕਾਂ ਨੂੰ ਸੋਲਰ ਪੈਨਲ ਲਵਾਉਣ ਲਈ ਵੀ ਉਤਸ਼ਾਹਿਤ ਕਰ ਰਹੀ ਹੈ। ਜਿਸ ਕਰਕੇ ਸੋਲਰ ਪੈਨਲ ਲਵਾਉਣ ਲਈ ਘਰ ਵਾਸਤੇ 1400 ਡਾਲਰ ਦੀ ਰਿਬੇਟ ਅਤੇ ਬੈਟਰੀਆਂ ਵਾਸਤੇ 8800 ਡਾਲਰ ਦਾ ਲੋਨ ਬਿਨਾਂ ਵਿਆਜ ਤੋਂ ਦੇਣ ਦਾ ਪ੍ਰਬੰਧ ਕਰ ਚੁੱਕੀ ਹੈ।