ਹਾਈਬ੍ਰਿਡ ਕਾਰਾਂ `ਤੇ ਰਿਬੇਟ ਲੈਣ ਵਾਸਤੇ ਆਖਰੀ ਮੌਕਾ (Rebate on Hybrid and Electric Cars in New Zealand) – ਨਿਊਜ਼ੀਲੈਂਡ `ਚ ਛੇਤੀ ਖ਼ਤਮ ਹੋਵੇਗੀ ‘ਸਕੀਮ’

ਆਕਲੈਂਡ : ਨਿਊਜ਼ੀਲੈਂਡ ਵਿੱਚ ਹਾਈਬ੍ਰਿਡ ਅਤੇ ਇਲੈਕਟ੍ਰਿਕ ਕਾਰਾਂ ਖ੍ਰੀਦਣ ਦੇ ਚਾਹਵਾਨ ਜਾਂ ਖ੍ਰੀਦ ਚੁੱਕੇ ਮਾਲਕਾਂ ਵਾਸਤੇ ਸਰਕਾਰ ਤੋਂ ‘ਰਿਬੇਟ’ (Rebate on Hybrid and Electric Cars in New Zealand) ਲੈਣ ਵਾਸਤੇ ਆਖਰੀ ਮੌਕਾ ਆ ਗਿਆ ਹੈ। 31 ਦਸੰਬਰ ਤੋਂ ਇਹ ਸਕੀਮ ਖ਼ਤਮ ਹੋ ਜਾਵੇਗੀ। ਭਾਵ ਇਸ ਤੋਂ ਬਾਅਦ ਅਜਿਹੀਆਂ ਕਾਰਾਂ ਖ੍ਰੀਦਣ ਵਾਸਤੇ ਜੇਬ ਹੋਰ ਜਿਆਦਾ ਢਿੱਲੀ ਕਰਨੀ ਪਵੇਗੀ।

Apply for Rebate on Hybrid and Electric Cars in New Zealand

ਨੈਸ਼ਨਲ ਪਾਰਟੀ ਦੀ ਅਗਵਾਈ `ਚ ਬਣੀ ਨਵੀਂ ਸਰਕਾਰ ਨੇ ‘ਗਰੀਨ ਕਾਰ ਡਿਸਕਾਊਂਟ’ ਖ਼ਤਮ ਕਰਨ ਵਾਸਤੇ ਸੋਧ ਬਿੱਲ ਕਰ ਦਿੱਤਾ ਹੈ। ਜਿਸ ਕਰਕੇ 31 ਦਸੰਬਰ ਨੂੰ ਗਵਰਨਰ-ਜਨਰਲ ਦੀ ਪ੍ਰਵਾਨਗੀ ਮਿਲਣ ਪਿੱਛੋਂ ਪੁਰਾਣੀ ਸਕੀਮ ਆਪਣੇ-ਆਪ ਖ਼ਤਮ ਹੋ ਜਾਵੇਗੀ।

ਜਿਸ ਕਰਕੇ ਜਿਹੜੇ ਲੋਕ ਹਾਈਬ੍ਰਿਡ ਜਾਂ ਇਲੈਕਟ੍ਰਿਕ ਕਾਰਾਂ ਖ੍ਰੀਦਣੀਆਂ ਚਾਹੁੰਦੇ ਹਨ, ਉਨ੍ਹਾਂ ਨੂੰ 31 ਦਸੰਬਰ ਅੱਧੀ ਤੱਕ ਹੀ ਲਾਭ ਮਿਲ ਸਕੇਗਾ। ਭਾਵ ਜੇ ਉਹ ਜੇ ਉਸ ਦਿਨ ਤੱਕ ‘ਗਰੀਨ ਕਾਰ ਡਿਸਕਾਊਂਟ’ ਅਪਲਾਈ ਕਰ ਦੇਣਗੇ ਤਾਂ ਮਿਲ ਜਾਵੇਗਾ। ਭਾਵ 1ਜਨਵਰੀ 2024 ਤੋਂ ਬਾਅਦ ਸਰਕਾਰ ਵੱਲੋਂ ਅਜਿਹਾ ਕੋਈ ਲਾਭ ਨਹੀਂ ਦਿੱਤਾ ਜਾਵੇਗਾ।