(Australian Immigration) ਆਸਟ੍ਰੇਲੀਆ `ਚ ਇਮੀਗਰੇਸ਼ਨ ਕਾਨੂੰਨ ਬਦਲਣ ਦੇ ਹੱਕ `ਚ ਮਾਈਗਰੇਸ਼ਨ ਮਾਹਿਰ – ਭਾਰਤੀ ਮੂਲ ਦੀ ਪ੍ਰੀਆ ਤੇ ਰੀਟਾ ਦਾ ਦਰਦ ਆਇਆ ਸਾਹਮਣੇ

ਮੈਲਬਰਨ : ਆਸਟ੍ਰੇਲੀਆ ਦੇ ਮਾਈਗਰੇਸ਼ਨ ਮਾਹਿਰ ਇਸ ਗੱਲ `ਤੇ ਜ਼ੋਰ ਦੇ ਰਹੇ ਹਨ ਕਿ ਇਮੀਗਰੇਸ਼ਨ (Australian Immigration) ਕਾਨੂੰਨ `ਚ ਕੁੱਝ ਤਬਦੀਲੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਮਾਈਗਰੈਂਟਸ ਦੀਆਂ ਮੁਸ਼ਕਲਾਂ ਘਟ ਸਕਣ। ਭਾਰਤੀ ਮੂਲ ਦੀ ਇੱਕ ਔਰਤ ਪ੍ਰੀਆ ਅਤੇ ਰੀਟਾ ਦੀ ਦਰਦ ਕਹਾਣੀ ਸਾਹਮਣੇ ਆਈ ਹੈ ਕਿ ਉਨ੍ਹਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਨ੍ਹਾਂ ਦੀ ਵੀਜ਼ੇ ਹੋਰਨਾਂ `ਤੇ ਨਿਰਭਰ ਹਨ, ਜਿਨ੍ਹਾਂ ਰਾਹੀਂ ਉਹ ਟੈਂਪਰੇਰੀ ਵੀਜ਼ੇ `ਤੇ ਆਸਟ੍ਰੇਲੀਆ ਪਹੁੰਚੀਆਂ ਹਨ।

ਇੱਕ ਮੀਡੀਆ ਰਿਪੋਰਟ ਅਨੁਸਾਰ ਇੰਡੀਆ ਤੋਂ ਆਸਟ੍ਰੇਲੀਆ ਆਉਣ ਵਾਲੀ ਪ੍ਰੀਆ (ਬਦਲਿਆ ਹੋਇਆ ਨਾਂ) ਨੇ ਆਪਣਾ ਦਰਦ ਕਹਾਣੀ ਦੱਸੀ ਹੈ। ਉਸਦਾ ਕਹਿਣਾ ਹੈ ਕਿ ਉਸਨੇ ਨੇ ਇੰਡੀਆ `ਚ ਇੰਗਲਿਸ਼ ਅਤੇ ਸਾਈਕੌਲੀਜੀ ਵਿੱਚ ਡਬਲ ਮਾਸਟਰ ਕਰਨ ਤੋਂ ਬਾਅਦ ਪੀਐਡੀ ਸ਼ੁਰੂ ਕੀਤੀ ਹੋਈ ਸੀ। ਇਸ ਦਰਮਿਆਨ ਉਹ ਆਪਣੇ ਪਤੀ ਕੋਲ ਆਸਟ੍ਰੇਲੀਆ ਆ ਗਈ। ਜਿਸ ਪਿੱਛੋਂ ਉਸਨੂੰ ਪਤਾ ਲੱਗਾ ਕਿ ਉਸਦਾ ਪਤੀ ਨਸ਼ੇੜੀ ਹੈ ਅਤੇ ਉਸਦਾ ਪਰਿਵਾਰਕ ਜਿ਼ੰਦਗੀ ਵਿਵਹਾਰ ਸਹੀ ਨਹੀਂ। ਪਰ ਉਹ ਕੁੱਝ ਨਹੀਂ ਕਰ ਸਕਦੀ ਕਿਉਂਕਿ ਉਸਦਾ ਵੀਜ਼ੇ ਆਪਣੇ ਪਤੀ ਦੀ ਸਪੌਂਸਰ `ਤੇ ਨਿਰਭਰ ਹੈ। ਜਿਸ ਕਰਕੇ ਉਸਦੇ ਮਾੜੇ ਦਿਨ ਸ਼ੁਰੂ ਹੋ ਚੁੱਕੇ ਹਨ ਅਤੇ ਭਰੋਸਾ ਟੁੱਟ ਚੁੱਕਾ ਹੈ।

ਇਸੇ ਤਰ੍ਹਾਂ ਰੀਟਾ ਨੇ ਦੱਸਿਆ ਕਿ ਉਸਨੂੰ ਕਿਸੇ ਇੰਪਲੋਏਅਰ ਨੇ ਸਪੌਂਸਰ ਰਾਹੀਂ 2017 `ਚ ਆਸਟ੍ਰੇਲੀਆ ਬੁਲਾਇਆ ਸੀ। ਇੱਕ ਦਿਨ ਉਸਨੇ ਸਰੀਰਕ ਸਬੰਧ ਬਣਾਉਣ ਦੀ ਪੇਸ਼ਕਸ਼ ਕੀਤੀ ਪਰ ਉਸਨੇ ਠੁਕਰਾ ਦਿੱਤੀ। ਜਿਸ ਪਿਛੋਂ ਇੰਪਲੋਏਅਰ ਨੇ ਸੁਪੋਰਟ ਦੇਣੀ ਬੰਦ ਕਰ ਦਿੱਤੀ ਅਤੇ ਉਸਨੂੰ ਬਰਿਿਜੰਗ ਵੀਜ਼ੇ `ਤੇ ਆਉਣਾ ਪਿਆ। ਜਿਸ ਕਰਕੇ ਉਸਦਾ ਕਾਨੂੰਨੀ ਤੌਰ `ਤੇ ਕੰਮ ਕਰਨ ਦਾ ਅਧਿਕਾਰ ਖੁੱਸ ਗਿਆ। ਮੈਡੀਕਲ ਤੋਂ ਵਾਂਝੀ ਹੋ ਗਈ ਅਤੇ ਉਸਦੀ ਬੇਟੀ ਦੀ ਪੜ੍ਹਾਈ ਦਾ ਲੋਕਲ ਸਟੂਡੈਂਟ ਵਾਲਾ ਰੁਤਬਾ ਵੀ ਨਹੀਂ ਰਿਹਾ।

ਅਜਿਹੇ ਕੇਸਾਂ ਦੇ ਮੱਦੇਨਜ਼ਰ ਸੈਟਲਮੈਂਟ ਕੌਂਸਲ ਔਵ ਆਸਟ੍ਰੇਲੀਆ ਦੀ ਚੀਫ਼ ਐਗਜ਼ੈਕਟਿਵ ਸਾਂਦਰਾ ਦਾ ਕਹਿਣਾ ਹੈ ਕਿ ਵੀਜ਼ਾ ਸਿਸਟਮ ਦੀਆਂ ਗੰਝਲਾਂ ਬਹੁਤ ਗੰਭੀਰ ਮੱੁਦਾ ਹੈ ਅਤੇ ਸਿਸਟਮ ਨੂੰ ਬਦਲਣ ਦੀ ਲੋੜ ਹੈ।

ਵੋਮਿਨਜ ਲੀਗਲ ਸਰਵਿਸ ਵਿਕਟੋਰੀਆ ਦੀ ਇਮੀਗਰੇਸ਼ਨ ਮਾਹਿਰ ਲੀਜ਼ਾ ਫੌਲਰ ਦਾ ਕਹਿਣਾ ਹੈ ਕਿ ਰੀਟਾ ਦੇ ਮਾਮਲੇ `ਚ ਮਨਿਸਟਰ ਹੀ ਕੁੱਝ ਕਰ ਸਕਦੇ ਹਨ। ਉਨ੍ਹਾਂ ਆਖਿਆ ਕਿ ਵੀਜ਼ਾ ਸਿਸਟਮ ਅਜਿਹੇ ਲੋਕਾਂ ਨੂੰ ਬਹੁਤ ਤਾਕਤ ਦੇ ਰਿਹਾ ਹੈ ਜੋ ਵੀਜ਼ੇ ਸਪੌਂਸਰ ਕਰਨ ਦੇ ਸਮਰੱਥ ਹਨ। ਜਿਸ ਕਰਕੇ ਵੀਜ਼ਾ ਸਿਸਟਮ `ਚ ਤਬਦੀਲੀਆਂ ਕੀਤੇ ਜਾਣ ਦੀ ਲੋੜ ਹੈ।

Leave a Comment