ਮੈਲਬਰਨ : ਇੱਕ ਰਾਈਡ ਸ਼ੇਅਰ ਡਰਾਈਵਰ (Ride-share driver) ਅਤੇ ਉਸ ਦੇ ਯਾਤਰੀ ਉੱਤੇ ਹਮਲਾ ਹੋਇਆ ਹੈ। ਇਹ ਘਟਨਾ 5 ਅਗਸਤ 2023 ਨੂੰ ਮੈਲਬੌਰਨ ਦੇ ਨੋਰਥ ਈਸਟ ਸੁਬਰਬ ਵਿੱਚ ਘਟੀ ਜਦੋਂ 8-10 ਵਿਅਕਤੀਆਂ ਦਾ ਇੱਕ ਗਰੁੱਪ ਵੱਖ-ਵੱਖ ਹਥਿਆਰਾਂ ਨਾਲ ਲੈਸ ਟੋਇਟਾ ਕੈਮਰੀ ਕੋਲ ਪਹੁੰਚਿਆ ਅਤੇ ਡਰਾਈਵਰ ਅਤੇ ਉਸ ਦੇ ਯਾਤਰੀ ਉੱਤੇ ਹਮਲਾ ਕਰ ਦਿੱਤਾ।
ਇਹ ਘਟਨਾ ਯਾਤਰੀ ਉੱਤੇ ਨਿਸ਼ਾਨਾ ਬਣਾ ਕੇ ਕੀਤਾ ਗਿਆ ਹਮਲਾ ਦੱਸਿਆ ਜਾਂਦਾ ਹੈ, ਜਿਸ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਮੰਨਿਆ ਜਾ ਰਿਹਾ ਹੈ ਕਿ ਹਮਲਾਵਰ ਭਾਰਤੀ/ਸਬ-ਕੌਂਟੀਨੈਂਟਲ ਮੂਲ ਦੇ ਲਗਦੇ ਹਨ। ਪੁਲਿਸ ਇਸ ਵਿੱਚ ਸ਼ਾਮਲ ਵਿਅਕਤੀਆਂ ਦੇ ਗਰੁੱਪ ਦੀ ਭਾਲ ਕਰ ਰਹੀ ਹੈ, ਜਿਨ੍ਹਾਂ ਬਾਰੇ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਹਮਲੇ ਦੀ ਵੀਡੀਓ ਵੀ ਬਣਾਈ ਹੈ ਅਤੇ ਇਸ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਵੀ ਕੀਤਾ ਹੈ।
ਘਟਨਾ ਨਾਲ ਸੰਬੰਧਤ ਕੋਈ ਫੁਟੇਜ ਜਾਂ ਹੋਰ ਜਾਣਕਾਰੀ ਨੂੰ ਸਾਂਝਾ ਕਰਨ ਲਈ ਕ੍ਰਾਈਮ ਸਟਾਪਰਜ਼ (Crime Stoppers) ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਜਾਂਦੀ ਹੈ।