ਇਜ਼ਰਾਇਲ `ਚ ਫਸੇ ਆਸਟ੍ਰੇਲੀਅਨਾਂ ਨੂੰ ਵਾਪਸ ਲਿਆਏਗੀ ਸਰਕਾਰ – ਦੋ ਫਲਾਈਟਾਂ (Repatriation flights) ਬਾਰੇ ਪ੍ਰਧਾਨ ਮੰਤਰੀ ਐਂਥਨੀ ਦਾ ਐਲਾਨ

ਮੈਲਬਰਨ : ਹਮਾਸ ਮਿਲੀਟੈਂਟਾਂ ਵੱਲੋਂ ਇਜ਼ਰਾਇਲ `ਤੇ ਕੀਤੇ ਗਏ ਹਮਲੇ ਪਿੱਛੋਂ ਇਜ਼ਰਾਇਲ ਵੱਲੋਂ ਗਾਜ਼ਾ ਪੱਟੀ `ਤੇ ਕੀਤੀ ਜਾ ਰਹੀ ਬੰਬਾਰੀ ਦੌਰਾਨ ਯੁੱਧ ਵਰਗੇ ਹਾਲਾਤ ਕਾਰਨ ਉੱਥੇ ਫ਼ਸੇ ਬੈਠੇ ਆਸਟ੍ਰੇਲੀਅਨਾਂ ਨੂੰ ਵਾਪਸ ਲਿਆਉਣ ਲਈ ਦੋ ਵਿਸ਼ੇਸ਼ ਫਲਾਈਟਾਂ (Repatriation flights) ਚਲਾਈਆਂ ਜਾਣਗੀਆਂ।

ਇਹ ਐਲਾਨ ਬੱੁਧਵਾਰ ਨੂੰ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਮੈਲਬਰਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਦੋ ਫਲਾਈਟਾਂ ਤੋਂ ਇਲਾਵਾ ਹੋਰ ਬਦਲ ਵੀ ਖੁੱਲ੍ਹੇ ਰੱਖੇ ਗਏ ਹਨ।

Leave a Comment