ਆਸਟ੍ਰੇਲੀਆ ਦਾ ਸਿਟੀਜ਼ਨ ਮਹਿਤਾ, ਹੰਗਰੀ ਦੀ ਜੇਲ੍ਹ `ਚ ਬੰਦ – ਅਮਰੀਕਾ ਤੇ ਆਸਟ੍ਰੇਲੀਆ ਦੀਆਂ ਏਜੰਸੀਆਂ ਲਈ ਕਰਦਾ ਸੀ ਕੰਮ (Undercover Informant Miles Mehta)

ਮੈਲਬਰਨ : ਆਸਟ੍ਰੇਲੀਆ ਦਾ ਇੱਕ ਸਿਟੀਜ਼ਨ ਇਸ ਵੇਲੇ ਹੰਗਰੀ ਦੀ ਜੇਲ੍ਹ ਵਿੱਚ ਬੰਦ ਹੈ। ਉਹ ਕਈ ਸਾਲ ਅਮਰੀਕਾ ਅਤੇ ਆਸਟ੍ਰੇਲੀਆ ਦੀਆਂ ਲਾਅ ਇਨਫੋਰਸਮੈਂਟ ਏਜੰਸੀਆਂ ਲਈ ਕਰਦਾ ਰਿਹਾ ਸੀ। (Undercover Informant Miles Mehta) ਇੰਟਰਨੈਸ਼ਨਲ ਪੱਧਰ ਦੇ ਡਰੱਗ ਸਮਗਲਰਾਂ ਬਾਰੇ ਸੂਚਨਾਵਾਂ ਦੇਣਾ ਹੀ ਇਸਦਾ ਕੰਮ ਸੀ। ਉਹ ਹੁਣ ਆਪਣੇ ਆਪ ਨੂੰ ਇੱਕ ਜਿਊਂਦੀ ਲਾਸ਼ ਸਮਝਦਾ ਹੈ। ਉਹ ਕਹਿੰਦਾ ਹੈ ਕਿ ਉਹ ਜੇਲ੍ਹ ਵਿੱਚੋਂ ਕਦੇ ਵੀ ਛੁੱਟ ਨਹੀਂ ਸਕੇਗਾ। ਜੇ ਜੇਲ੍ਹ ਤੋਂ ਬਾਹਰ ਆ ਵੀ ਗਿਆ ਤਾਂ ਉਸਨੂੰ ਅਮਰੀਕਾ ਵਿੱਚ ਮਾਰ ਦਿੱਤਾ ਜਾਵੇਗਾ।

ਇੱਕ ਰਿਪੋਰਟ ਅਨੁਸਾਰ 33 ਸਾਲਾ ਮਾਈਲਜ਼ ਮਹਿਤਾ ਦੱਸਦਾ ਹੈ ਕਿ ਉਸਨੂੰ ਝੂਠ ਬੋਲਣਾ, ਚੋਰੀ ਕਰਨਾ ਅਤੇ ਧੋਖਾ ਦੇਣਾ ਸਿਖਾਇਆ ਗਿਆ ਸੀ। ਉਹ ਦੱਸਦਾ ਹੈ ਕਿ ਆਸਟ੍ਰੇਲੀਆ ਦੀ ਜਿਸ ਅਮਰੀਕੀ ਏਜੰਸੀ ਨੂੰ ਮਿਲਵਾਇਆ ਸੀ, ਉਹੀ ਹੁਣ ਉਸਦੀ ਦੁਸ਼ਮਣ ਬਣ ਚੁੱਕੀ ਹੈ। ਉਹ ਤਿੰਨ ਸਾਲ ਅਮਰੀਕਾ ਦਾ ਭਗੌੜਾ ਰਿਹਾ ਹੈ ਅਤੇ ਅਮਰੀਕੀ ਅਧਿਕਾਰੀ ਉਸਦੀ ਹੰਗਰੀ ਤੋਂ ਹਵਾਲਗੀ ਮੰਗ ਰਹੇ ਹਨ।

ਹੈਰਾਨੀ ਵਾਲੀ ਗੱਲ ਹੈ ਕਿ ਮਹਿਤਾ ਕਿਸੇ ਵੇਲੇ ਸਿਡਨੀ ਦੇ ਅਹਿਮ ਕਿੰਗਜ ਸਕੂਲ ਦਾ ਗਰੈਜ਼ੂਏਟ ਰਿਹਾ ਹੈ।

Leave a Comment