ਮੈਲਬਰਨ :
ਆਸਟ੍ਰੇਲੀਆ `ਚ ਸਿਆਸੀ ਸ਼ਰਨ ਮੰਗਣ ਵਾਲੀਆਂ ਸ੍ਰੀਲੰਕਾ ਅਤੇ ਇਰਾਨ ਨਾਲ ਸਬੰਧਤ ਬੀਬੀਆਂ ਵੱਲੋਂ ਮੈਲਬਰਨ ਤੋਂ ਕੈਨਬਰਾ ਤੱਕ 600 ਕਿਲੋਮੀਟਰ ਦੀ ਪੈਦਲ ਯਾਤਰਾ ਸ਼ੁਰੂ ਕੀਤੀ ਹੋਈ ਹੈ। ਉਨ੍ਹਾਂ ਨੇ 22 ਸਤੰਬਰ ਨੂੰ ਘਰੋਂ ਪੈਰ ਪੁੱਟਿਆ ਸੀ। ਬੁੱਧਵਾਰ ਨੂੰ ਉਹ ਸ਼ੈਪਰਟਨ ਪਹੁੰਚੀਆਂ ਸਨ। ਜੋ ਆਪਣੀ ਸਟੱਡੀ ਦੇ ਅਧਿਕਾਰ ਅਤੇ ਪਰਮਾਨੈਂਟ ਰੈਜ਼ੀਡੈਂਸੀ ਲਈ ਤਰਲੇ ਮਾਰ ਰਹੀਆਂ ਹਨ (Refugee Women Plead for PR), ਕਿਉਂਕਿ ਉਨ੍ਹਾਂ ਦੀ ਜਿ਼ੰਦਗੀ ਅੱਧ ਵਿਚਾਲੇ ਲਟਕੀ ਪਈ ਹੈ। ਬਰਿਿਜੰਗ ਵੀਜ਼ੇ ਨੂੰ 10-10 ਸਾਲ ਹੋ ਗਏ ਹਨ ਪਰ ਉਨ੍ਹਾਂ ਦੇ ਫ਼ੈਸਲੇ ਬਾਰੇ ਗੱਲ ਅਜੇ ਕਿਸੇ ਤਣ ਪੱਤਣ ਨਹੀਂ ਲੱਗੀ।
ਇਨ੍ਹਾਂ ਵਿੱਚ ਸ੍ਰੀਲੰਕਾ ਮੂਲ ਦੀ ਇੱਕ ਕੁੜੀ ਕਨੇਸ਼ਨ ਵੀ ਹੈ, ਜੋ ਆਪਣੀ ਮਾਂ ਅਤੇ ਭੈਣ ਨਾਲ ਪੰਜ ਸਾਲ ਦੀ ਉਮਰ `ਚ ਆਸਟ੍ਰੇਲੀਆ ਪਹੁੰਚੀ ਸੀ। ਟੀਨਏਜਰ ਇਸ ਕੁੜੀ ਦਾ ਕਹਿਣਾ ਹੈ ਕਿ ਉਹ ਤਿੰਨੇ ਜਣੀਆਂ ਸੁਰੱਖਿਆ ਕਾਰਨਾਂ ਕਰਕੇ ਛੇਤੀ-ਛੇਤੀ ਆਸਟ੍ਰੇਲੀਆ ਆ ਗਈਆਂ ਸਨ ਪਰ ਉਨ੍ਹਾਂ ਦਾ ਪਿਤਾ ਅਤੇ ਭਰਾ ਸ੍ਰੀਲੰਕਾ ਵਿੱਚ ਹੀ ਰਹਿ ਗਏ ਸਨ।
ਇਸ ਤਰ੍ਹਾਂ ਸ੍ਰੀਲੰਕਾ ਮੂਲ ਦੀ ਇੱਕ ਹੋਰ ਕੁੜੀ ਹਿਰਾਨੀ ਰਥਨਾਕੁਮਾਰ ਹੈ। ਜਦੋਂ ਉਹ ਛੋਟੀ ਜਿਹੀ ਬੱਚੀ ਸੀ, ਉਹ ਉਦੋਂ ਹੀ ਆਪਣੇ ਨਾਲ ਸ੍ਰੀਲੰਕਾ ਤੋਂ ਭੱਜ ਆਈ ਸੀ। ਕੁੱਝ ਸਮਾਂ ਇੰਡੀਆ ਵਿੱਚ ਰਹੀ। ਜਦੋਂ 10 ਕੁ ਸਾਲ ਦੀ ਸੀ ਤਾਂ ਆਪਣੇ ਪਿਤਾ ਨਾਲ ਆਸਟ੍ਰੇਲੀਆ ਆ ਗਈ ਸੀ। ਉਸਨੇ ਦੱਸਿਆ ਕਿ ਉਸਦੇ ਪਿਤਾ, ਉਸਦੇ ਭੈਣ-ਭਰਾ ਅਤੇ ਮਾਂ ਸ੍ਰੀਲੰਕਾ ਵਿਚ ਰਹਿੰਦੇ ਹਨ ਪਰ ਆਸਟ੍ਰੇਲੀਆ ਨਹੀਂ ਬੁਲਾ ਸਕਦੀ।
ਇਰਾਨ ਮੂ਼ਲ ਦੀ ਇੱਕ ਹੋਰ ਕੁੜੀ ਦੀ ਵੀ ਕਹਾਣੀ ਇਹੋ ਜਿਹੀ ਹੈ। ਉਹ ਹੈੱਲਥ ਸਾਇੰਸ ਦੀ ਸਟੱਡੀ ਕਰ ਰਹੀ ਹੈ ਪਰ ਉਸਨੂੰ ਅਜੇ ਤੱਕ ਪਰਮਾਨੈਟ ਰੈਜੀਡੈਂਸੀ ਨਹੀਂ ਮਿਲੀ।
ਉਧਰ, ਡਿਪਾਰਟਮੈਂਟ ਆਫ ਹੋਮ ਅਫੇਅਰਜ਼ (Australia’s Department of Home Affairs) ਦੀ ਅਜੇ ਤੱਕ ਇਨ੍ਹਾਂ ਬਾਰੇ ਕੋਈ ਸਟੇਟਮੈਂਟ ਨਹੀਂ ਆਈ।