ਮੈਲਬਰਨ : ਪੰਜਾਬੀ ਕਲਾਊਡ ਟੀਮ-
ਆਸਟਰੇਲੀਆ ਵਿੱਚ ਹਰ ਸਾਲ ਬੁਸ਼-ਫਾਇਰ ਦੇ ਭਿਆਨਕ ਸੀਜ਼ਨ ਤੋਂ ਪਹਿਲਾਂ ਐਮਰਜੈਂਸੀ ਸੇਵਾਵਾਂ ਵਿਭਾਗ ਨੇ ਸਾਵਧਾਨ ਕੀਤਾ ਹੈ ਕਿ ਅੱਗ `ਤੇ ਕਾਬੂ ਪਾਉਣ ਲਈ ਫਾਇਰ-ਫਾਈਟਿੰਗ ਸੇਵਾਵਾਂ `ਚ ਏਅਰ ਫਾਇਰ-ਫਾਈਟਿੰਗ ਫਲੀਟ ਸ਼ਾਮਲ ਕੀਤੀ ਜਾਣੀ ਚਾਹੀਦੀ ਹੈ। – The need for national air fire-fighting in Australia.
ਇਹ ਨੁਕਤਾ ਨਿਊ ਸਾਊਥ ਵੇਲਜ਼ ਦੇ ਰੂਰਲ ਫਾਇਰ ਸਰਵਿਸ ਕਮਿਸ਼ਨਰ ਰੌਬ ਰੋਜਰ ਨੇ ਫਾਇਰ ਫਾਈਟਿੰਗ ਨਾਲ ਨਜਿੱਠਣ ਲਈ ਕਰਵਾਏ ਗਏ ਇਕ ਸਮਾਗਮ `ਚ ਸੰਬੋਧਨ ਕਰਦਿਆਂ ਉਠਾਇਆ। ਰੂਰਲ ਫਾਇਰ ਸਰਵਿਸ ਕੋਲ ਆਸਟ੍ਰੇਲੀਆ ਦੀ ਮਾਲਕੀ ਵਾਲਾ ਇੱਕ ਬੋਇੰਗ 737 ਫਾਇਰ ਬੰਬਰ ਪਲੇਨ ਵੱਡਾ ਟੈਂਕਰ ਹੈ। ਜਦੋਂ ਕਿ ਬਾਕੀ ਜਹਾਜ਼ ਵਿਦੇਸ਼ਾਂ ਚੋਂ ਲੀਜ਼ `ਤੇ ਲਏ ਹੋਏ ਹਨ। ਜੋ ਭਵਿੱਖ `ਚ ਨਹੀਂ ਮਿਲਣਗੇ ਕਿਉਂਕਿ ਯੌਰਪ ਅਤੇ ਨੌਰਥ ਅਮੈਰਿਕਾ `ਚ ਵੀ ਇਨ੍ਹਾਂ ਦੀ ਮੰਗ ਵਧ ਚੁੱਕੀ ਹੈ।
ਨਿਊ ਸਾਊਥ ਵੇਲਜ਼ ਦੇ ਸਾਬਕਾ ਫਾਇਰ ਕਮਿਸ਼ਨਰ ਗਰੇਗ ਮੁਲਿਨਜ ਦਾ ਵੀ ਕਹਿਣਾ ਹੈ ਕਿ ਨੈਸ਼ਨਲ ਫਲੀਟ ਦੀ ਘਾਟ ਹੋਣਾ ਵੱਡੀ ਸਮੱਸਿਆ ਹੈ।