ਅਬੌਰਸ਼ਨ ਵਾਸਤੇ ਹੁਣ ਨਹੀਂ ਰਹੀ ਡਾਕਟਰੀ ਸਿਫ਼ਾਰਸ਼ ਦੀ ਲੋੜ (Doctor Recommendation no longer Required for Abortion) – ਵੈਸਟਰਨ ਆਸਟ੍ਰੇਲੀਆ `ਚ 25 ਸਾਲ ਪੁਰਾਣੇ ਐਕਟ `ਚ ਸੋਧ

ਮੈਲਬਰਨ : ਪੰਜਾਬੀ ਕਲਾਊਡ ਟੀਮ-

ਵੈਸਟਰਨ ਆਸਟ੍ਰੇਲੀਆ ਸਰਕਾਰ ਨੇ ਇੱਕ ਮਹੱਤਵਪੂਰਨ ਫ਼ੈਸਲਾ ਲੈਂਦਿਆਂ 25 ਸਾਲ ਪੁਰਾਣੇ ਅਬੌਸ਼ਨ ਐਕਟ `ਚ ਬੁੱਧਵਾਰ ਨੂੰ ਸੋਧ ਕਰ ਦਿੱਤੀ। ਇਸ ਸੋਧ ਤੋਂ ਪਹਿਲਾਂ ਸਟੇਟ ਪਾਰਲੀਮੈਂਟ ਦੇ ਅੱਪਰ ਹਾਊਸ ਵਿੱਚ ਨੌਂ ਦਿਨ ਬਹਿਸ ਚੱਲੀ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਅਬੌਰਸ਼ਨ ਨਾਲ ਸਬੰਧਤ ਕਿਸੇ ਵੀ ਕੇਸ ਵਾਸਤੇ ਕਿਸੇ ਡਾਕਟਰ ਦੀ ਸਿਫ਼ਾਰਸ਼ ਦੀ ਜ਼ਰੂਰਤ ਨਹੀਂ ਰਹੇਗੀ। (Doctor Recommendation no longer Required for Abortion) ਇਸ ਤੋਂ ਪਹਿਲਾਂ ਅਬੌਰਸ਼ਨ ਵਾਸਤੇ ਕਿਸੇ ਡਾਕਟਰ ਵੱਲੋਂ ਰੈਫ਼ਰ ਕੀਤਾ ਲਾਜ਼ਮੀ ਸੀ ਪਰ ਹੁਣ ਇਹ ਸ਼ਰਤ ਹਟ ਗਈ ਹੈ। ਇਸ ਤੋਂ ਇਲਾਵਾ ਲੇਟ-ਟਰਮ ਅਬੌਰਸ਼ਨ ਦੀ ਮਿਆਦ ਵੀ 20 ਹਫ਼ਤਿਆਂ ਤੋਂ ਵਧਾ ਕੇ 23 ਹਫ਼ਤੇ ਕਰ ਦਿੱਤੀ ਗਈ ਹੈ।

ਇਹ ਸੋਧ ਪਾਸ ਹੋ ਜਾਣ ਤੋਂ ਬਾਅਦ ਅੱਪਰ ਹਾਊਸ ਦੀ ਲੀਡਰ ਸਿਊ ਐਲਰੀ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।
ਇਸ ਤਰ੍ਹਾਂ ਹੈੱਲਥ ਮਨਿਸਟਰ ਐਂਬਰ ਜੇਡ ਨੇ ਸੋਧ ਪਾਸ ਹੋਣ ਤੋਂ ਬਾਅਦ ਇਕ ਬਿਆਨ ਰਾਹੀਂ ਬੁੱਧਵਾਰ ਨੂੰ ‘ਮਹੱਤਵਪੂਰਨ ਦਿਨ’ ਦੱਸਿਆ।

Leave a Comment