ਮੁੰਬਈ ਏਅਰਪੋਰਟ ਤੇ ਜਹਾਜ਼ ਹੋਇਆ ਹਾਦਸਾਗ੍ਰਸਤ – Plane involved in a runway excursion at Mumbai Airport

ਮੈਲਬਰਨ : ਪੰਜਾਬੀ ਕਲਾਊਡ ਟੀਮ

-ਮੁੰਬਈ ਹਵਾਈ ਅੱਡੇ ‘ਤੇ ਭਾਰੀ ਮੀਂਹ ਅਤੇ ਘੱਟ ਦਿੱਖ ਕਾਰਨ, ਇੱਕ ਚਾਰਟਰਡ ਜਹਾਜ਼ ਰਨਵੇ ਤੇ ਤਿਲਕਣ ਨਾਲ਼ ਹਾਦਸਾਗ੍ਰਸਤ ਹੋ ਗਿਆ ਹੈ (Plane involved in a runway excursion at Mumbai Airport) ਜਿਸ ਵਿਚ ਛੇ ਯਾਤਰੀ ਅਤੇ ਦੋ ਚਾਲਕ ਦਲ ਜ਼ਖਮੀ ਹੋ ਗਏ ਹਨ। ਇਸ ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਘਟਨਾ ਨੇ ਮੁੰਬਈ ਜੋ ਕੇ ਭਾਰਤ ਦੇ ਸਭ ਤੋਂ ਵਿਅਸਤ ਸਿੰਗਲ ਰਨਵੇਅ ਹਵਾਈ ਅੱਡੇ ਦੇ ਪੂਰੇ ਨੈੱਟਵਰਕ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਕਾਰਨ ਲਗਭਗ 40 ਉਡਾਣਾਂ ਵਿੱਚ ਦੇਰੀ ਹੋਈ ਹੈ।

ਲੀਅਰਜੇਟ 45 ਜਹਾਜ਼ ਜੋ ਕਿ VT-DBL ਵਜੋਂ ਰਜਿਸਟਰਡ ਹੈ, ਵਿਜ਼ਾਗ ਤੋਂ ਰਵਾਨਾ ਹੋ ਕੇ ਮੁੰਬਈ ਪਹੁੰਚਿਆ ਸੀ। ਜਹਾਜ਼ ਵਿੱਚ ਸਵਾਰ ਯਾਤਰੀਆਂ ਵਿੱਚ ਛੇ ਭਾਰਤੀ ਵਿਅਕਤੀ ਸ਼ਾਮਲ ਸਨ, ਜਿਨ੍ਹਾਂ ਵਿੱਚ ਧਰੁਵ ਕੋਟਕ, ਕੇ.ਕੇ. ਕ੍ਰਿਸ਼ਨਦਾਸ, ਆਕਰਸ਼ ਸ਼ੇਠੀ, ਅਰੁਲ ਸਾਲ, ਕਾਮਾਕਸ਼ੀ, ਅਤੇ ਲਾਰਸ ਸੋਰੇਨਸਨ ਨਾਂ ਦਾ ਇੱਕ ਡੈਨਿਸ਼ ਨਾਗਰਿਕ ਵੀ ਸ਼ਾਮਿਲ ਸੀ। ਚਾਲਕ ਦਲ ਦੇ ਮੈਂਬਰ ਕੈਪਟਨ ਸੁਨੀਲ ਅਤੇ ਨੀਲ ਸਨ।

Leave a Comment