ਮੈਲਬਰਨ : ਪੰਜਾਬੀ ਕਲਾਊਡ ਟੀਮ
-‘ਇਮਾਨਦਾਰੀ ਦਾ ਫੱਟਾ’ ਲਾ ਕੇ ਚੱਲਣ ਵਾਲੀ ਆਸਟਰੇਲੀਆ ਦੀ ਸੱਤਾਧਾਰੀ ਲੇਬਰ ਪਾਰਟੀ ਦੇ ਡਿਪਟੀ ਪ੍ਰਧਾਨ ਮੰਤਰੀ ਰਿਚਰਡ ਮਾਰਲਸ ਦੇ 36 ਲੱਖ ਡਾਲਰ ਦੇ ‘ਹਵਾਈ ਝੂਟਿਆਂ’ ਨੇ ਸਵਾਲ ਖੜ੍ਹੇ ਕਰ ਦਿੱਤੇ ਹਨ। ਹੈਰਾਨੀਜਨਕ ਗੱਲ ਇਹ ਹੈ ਕਿ ਉਸਨੇ ਇਹ ਸਾਰਾ ਖ਼ਰਚਾ ਦੇਸ਼ ਦੇ ਅੰਦਰ ਹੀ ਕਮਰਸ਼ੀਅਲ ਫਲਾਈਟਾਂ `ਤੇ ਕੀਤਾ ਹੈ।
ਇੱਕ ਮੀਡੀਆ ਰਿਪੋਰਟ ਅਨੁਸਾਰ ਡਿਪਟੀ ਪ੍ਰਧਾਨ ਮੰਤਰੀ ਦੀਆਂ ਵੀਵੀਆਈ ਫਲਾਈਟਾਂ ਨਾਲ ਲੇਬਰ ਪਾਰਟੀ ਦੇ ਅਕਸ ਨੂੰ ਵੱਡੀ ਢਾਅ ਲੱਗੀ ਹੈ। ਉਨ੍ਹਾਂ ਬ੍ਰਿਸਬੇਨ ਤੋਂ, ਜਿੱਥੇ ਪਾਰਟੀ ਦੀ ਕਾਨਫਰੰਸ ਸੀ, ਉੱਥੋਂ ਸਿਡਨੀ ਵਾਸਤੇ ਮਾਟਿਲਡਾਸ ਗੇਮਜ਼ ਵੇਖਣ ਲਈ 16 ਹਜ਼ਾਰ ਡਾਲਰ ਦੀ ਕਰਮਸ਼ੀਅਲ ਫਲਾਈਟ ਲਈ ਸੀ। ਪਰ ਜੇਕਰ ਉਹ ਚਾਹੁੰਦੇ ਤਾਂ ਇਹ ਸਫ਼ਰ ਡੋਮੈਸਟਿਕ ਫਲਾਈਟ ਲੈ ਕੇ ਵੀ ਜਾ ਸਕਦੇ ਸੀ ਪਰ ਉਨ੍ਹਾਂ ਅਜਿਹਾ ਨਹੀਂ ਕੀਤਾ। ਇਸ ਸਾਰੇ ਵਰਤਾਰੇ ਪਿੱਛੇ ਨੈਸ਼ਨਲ ਸਕਿਉਰਿਟੀ ਨੂੰ ਮੱੁਖ ਕਾਰਨ ਦੱਸਿਆ ਗਿਆ ਹੈ।