ਸਾਊਥ ਆਸਟ੍ਰੇਲੀਆ ’ਚ ਬਿਜਲਈ ਤੂਫ਼ਾਨ ਨੇ ਮਚਾਈ ਦਹਿਸ਼ਤ, 10 ਹਜ਼ਾਰ ਘਰਾਂ ਦੀ ਬਿਜਲੀ ਗੁੱਲ, ਇਕ ਔਰਤ ਜ਼ਖ਼ਮੀ

ਮੈਲਬਰਨ : ਸਾਊਥ ਆਸਟ੍ਰੇਲੀਆ ਵਿਚ ਇਕ ਭਿਆਨਕ ਬਿਜਲਈ ਤੂਫਾਨ ਆਇਆ, ਜਿਸ ਕਾਰਨ 47,000 ਤੋਂ ਵੱਧ ਵਾਰੀ ਸਟੇਟ ਦੇ ਆਸਮਾਨ ’ਚ ਬਿਜਲੀ ਲਸ਼ਕੀ। ਇਸ ਕਾਰਨ ਦਰਜਨਾਂ ਥਾਵਾਂ ’ਤੇ ਝਾੜੀਆਂ ਨੂੰ ਅੱਗ ਲੱਗ ਗਈ ਅਤੇ ਹਜ਼ਾਰਾਂ ਘਰਾਂ ’ਚ ਬਿਜਲੀ ਸਪਲਾਈ ਠੱਪ ਹੋ ਗਈ। Millicent ਨੇੜੇ ਰਾਤ 10 ਕੁ ਵਜੇ ਬਿਜਲੀ ਡਿੱਗਣ ਨਾਲ 35 ਸਾਲ ਦੀ ਔਰਤ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਤੂਫਾਨ ਕਾਰਨ Ngarkat Conservation Park ’ਚ ਵੀ ਭਿਆਨਕ ਅੱਗ ਲੱਗ ਗਈ, ਜਿਸ ਨਾਲ 20,000 ਹੈਕਟੇਅਰ ਤੋਂ ਵੱਧ ਰਕਬਾ ਸੜ ਕੇ ਸੁਆਹ ਹੋ ਗਿਆ। 10,900 ਤੋਂ ਵੱਧ ਘਰ ਬਿਜਲੀ ਤੋਂ ਬਿਨਾਂ ਹਨ, ਚਾਲਕ ਦਲ ਬਿਜਲੀ ਬਹਾਲ ਕਰਨ ਲਈ ਕੰਮ ਕਰ ਰਿਹਾ ਹੈ, ਖ਼ਾਸਕਰ York Peninsula ਅਤੇ ਸਾਊਥ-ਈਸਟ ਇਲਾਕਿਆਂ ਵਿੱਚ।

(ਤਸਵੀਰ : 9News)