ਆਸਟ੍ਰੇਲੀਆ ਭਾਰਤ ’ਚ 16 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗਾ, ਜਾਣੋ ਕੀ ਬੋਲੇ PM Anthony Albanese

ਮੈਲਬਰਨ : ਆਸਟ੍ਰੇਲੀਆ ਨੇ ਭਾਰਤ ਨਾਲ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਇਕ ਨਵਾਂ ਰੋਡਮੈਪ ਲਾਂਚ ਕੀਤਾ ਹੈ, ਜਿਸ ਦਾ ਉਦੇਸ਼ ਵਪਾਰ ਦੇ ਮੌਕਿਆਂ ਨੂੰ ਵੱਧ ਤੋਂ ਵੱਧ ਕਰਨਾ, ਕਾਰੋਬਾਰਾਂ ਅਤੇ ਖਪਤਕਾਰਾਂ ਨੂੰ ਲਾਭ ਪਹੁੰਚਾਉਣਾ, ਸਪਲਾਈ ਚੇਨ ਨੂੰ ਸੁਰੱਖਿਅਤ ਕਰਨਾ ਅਤੇ ਨੌਕਰੀਆਂ ਪੈਦਾ ਕਰਨਾ ਹੈ।

26 ਫਰਵਰੀ ਨੂੰ Deakin University ਦੇ ਬਰਵੁੱਡ ਕਾਰਪੋਰੇਟ ਸੈਂਟਰ ਵਿੱਚ ਲਾਂਚ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ Anthony Albanese ਨੇ ਕਿਹਾ, ‘‘ਇਹ ਰੋਡਮੈਪ ਭਾਰਤ ਦੇ ਨਾਲ ਸਾਡੀ ਸਮਰੱਥਾ ਨੂੰ ਪੂਰੀ ਤਰ੍ਹਾਂ ਸਮਝਣ ਵਿੱਚ ਸਾਡੀ ਮਦਦ ਕਰਨ ਲਈ ਮਹੱਤਵਪੂਰਨ ਹੈ, ਜੋ ਆਸਟ੍ਰੇਲੀਆ ਦੀ ਆਰਥਿਕਤਾ, ਸਾਡੇ ਕਾਰੋਬਾਰਾਂ ਅਤੇ ਨੌਕਰੀਆਂ ਅਤੇ ਸਾਡੀ ਖੁਸ਼ਹਾਲੀ ਲਈ ਵਰਦਾਨ ਹੋਵੇਗਾ।’’

ਇਸ ਪਹਿਲ ਕਦਮੀ ਦਾ ਸਮਰਥਨ ਕਰਨ ਲਈ, 16 ਮਿਲੀਅਨ ਡਾਲਰ ਦੇ ਆਸਟ੍ਰੇਲੀਆ-ਭਾਰਤ ਵਪਾਰ ਅਤੇ ਨਿਵੇਸ਼ ਐਕਸੀਲੇਟਰ ਫੰਡ ਦਾ ਐਲਾਨ ਕੀਤਾ ਗਿਆ ਹੈ, ਨਾਲ ਹੀ ਵਪਾਰਕ, ਸੱਭਿਆਚਾਰਕ ਅਤੇ ਲੋਕਾਂ ਦੇ ਆਪਸੀ ਸਬੰਧਾਂ ਨੂੰ ਵਧਾਉਣ ਲਈ ਮੈਤਰੀ ਗ੍ਰਾਂਟਸ ਪ੍ਰੋਗਰਾਮ ਲਈ ਵਾਧੂ 4 ਮਿਲੀਅਨ ਡਾਲਰ ਦਾ ਐਲਾਨ ਕੀਤਾ ਗਿਆ ਹੈ।