ਮੈਲਬਰਨ : ਆਸਟ੍ਰੇਲੀਆ ਦੀ ਸਟੇਟ ਕੁਈਨਜ਼ਲੈਂਡ ਦੀ ਰਾਜਧਾਨੀ ਬ੍ਰਿਸਬੇਨ ’ਚ 23 ਨਵੰਬਰ 2024 ਨੂੰ ਗੁਰਦੁਆਰਾ ਸਿੱਖ ਟੈਂਪਲ ਬ੍ਰਿਸਬੇਨ ਵਿਖੇ ਹਰਸ਼ਪ੍ਰੀਤ ਸਿੰਘ ਦੇ ਸਹਿਯੋਗ ਸਦਕਾ ਭਾਈ ਹੀਰਾ ਸਿੰਘ ਰਾਗੀ ਜੀ ਨੂੰ ਸਮਰਪਿਤ ਸੰਗੀਤ ਪ੍ਰਤਿਯੋਗਤਾ ਕਰਵਾਈ ਗਈ, ਜਿਸ ਦੇ ਨਤੀਜਿਆਂ ਦਾ ਐਲਾਨ 19 ਜਨਵਰੀ 2025 ਨੂੰ ਕੀਤਾ ਗਿਆ।
ਇਸ ਪ੍ਰਤਿਯੋਗਤਾ ਵਿੱਚ ਸਿੰਘ ਸਭਾ ਬ੍ਰਿਸਬੇਨ ਗੁਰਮੁਖੀ ਸਕੂਲ ਟੈਗਮ ਦੇ ਵਿਦਿਆਰਥੀ ਮਨੀਤ ਕੌਰ, ਯਸ਼ਲੀਨ ਕੌਰ, ਸਿਫਤ ਕੌਰ, ਸਿਮਰੀਤ ਕੌਰ,ਰੀਤ ਕੌਰ, ਰਿਦਮਜੋਤ ਕੌਰ, ਗੁਰਾਂਸ਼ ਕੌਰ ਅਤੇ ਅਮਿਤੋਜ ਸਿੰਘ ਵਲੋਂ ਵੱਖ-ਵੱਖ ਸਥਾਨ ਹਾਸਲ ਕੀਤੇ ਗਏ।
ਸੰਗੀਤ ਅਧਿਆਪਕ ਹਰਪ੍ਰੀਤ ਸਿੰਘ (ਐੱਮ.ਫਿੱਲ ਸੰਗੀਤ) ਅਤੇ ਮਾਤਾ – ਪਿਤਾ ਨੂੰ ਵਿਦਿਆਰਥੀਆਂ ਦੇ ਸੰਪੂਰਨ ਮਾਰਗ-ਦਰਸ਼ਨ ਅਤੇ ਕਾਰਗੁਜ਼ਾਰੀ ਲਈ ਮਾਸਟਰ ਪਰਮਿੰਦਰ ਸਿੰਘ, ਸੁਰਜੀਤ ਸਿੰਘ ਬਾਜਾਖਾਨਾ, ਤੇਜਿੰਦਰ ਕੌਰ ਢਿੱਲੋਂ, ਬਲਵਿੰਦਰ ਸਿੰਘ ਬਿੰਦਾ, ਕੁਲਵੰਤ ਸਿੰਘ ਕਿੰਗਰਾ, ਮਨਜੀਤ ਸਿੰਘ ਬਾਜਾ ਖਾਨਾ, ਮਨਦੀਪ ਕੌਰ ਵਲੋਂ ਵਧਾਈ ਦਿੱਤੀ ਗਈ। ਸਿੰਘ ਸਭਾ ਬ੍ਰਿਸਬੇਨ ਗੁਰਮੁਖੀ ਵਿਚ ਅਜਿਹੇ ਧਾਰਮਿਕ ਸਮਾਗਮ ਕਰਵਾਉਣ ਦਾ ਵਿਸਵਾਸ਼ ਦਿਵਾਇਆ।