ਵਿਕਟੋਰੀਆ ’ਚ ਵਿੰਡ ਟਰਬਰਾਈਨ ਦੇ ਵਿਸ਼ਾਲ ਬਲੇਡ ਹੇਠ ਆਉਣ ਕਾਰਨ ਵਰਕਰ ਦੀ ਮੌਤ

ਮੈਲਬਰਨ : ਵਿਕਟੋਰੀਆ ਦੇ ਵੈਸਟ ਵਿਚ ਵਿੰਡ ਟਰਬਾਈਨ ਦੇ ਪੱਖੇ ਦੇ ਇਕ ਬਲੇਡ ਨਾਲ ਕੁਚਲਣ ਕਾਰਨ ਇਕ ਮਜ਼ਦੂਰ ਦੀ ਮੌਤ ਹੋ ਗਈ। ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 9 ਵਜੇ ਦੇ ਕਰੀਬ Rokewood ਵਿੱਚ Bells Road ’ਤੇ Golden Plains ਵਿੰਡ ਫਾਰਮ ਵਿਖੇ ਬੁਲਾਇਆ ਗਿਆ। ਪੁਲਿਸ ਨੇ ਦੱਸਿਆ ਕਿ ਵਿਅਕਤੀ ਕੰਮ ਕਰ ਰਿਹਾ ਸੀ ਜਦੋਂ ਉਸ ਨੂੰ ਵਿੰਡ ਟਰਬਾਈਨ ਦੇ ਲੱਗਣ ਜਾ ਰਹੇ ਬਲੇਡ ਹੇਠ ਕੁਚਲਿਆ ਗਿਆ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਫਾਰਮ ਦੀ ਮਾਲਕ ਕੰਪਨੀ ਵੈਸਟਾਸ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਸਾਈਟ ਨੂੰ ਬੰਦ ਕਰ ਦਿੱਤਾ ਜਾਵੇਗਾ। ਵਿੰਡ ਫਾਰਮ ਦੇ ਪਹਿਲੇ ਪੜਾਅ ਨੂੰ ਪੂਰਾ ਕਰਨ ਲਈ ਕੰਮ ਚੱਲ ਰਿਹਾ ਸੀ, ਜੋ ਪੂਰੀ ਤਰ੍ਹਾਂ ਚਾਲੂ ਹੋਣ ਤੋਂ ਬਾਅਦ ਦੱਖਣੀ ਗੋਲਾਰਧ ਦਾ ਸਭ ਤੋਂ ਵੱਡਾ ਵਿੰਡ ਫਾਰਮ ਹੋਵੇਗਾ। Rokewood ਮੈਲਬਰਨ ਤੋਂ ਲਗਭਗ 133 ਕਿਲੋਮੀਟਰ ਪੱਛਮ ਵਿੱਚ Geelong ਦੇ ਨੇੜੇ ਸਥਿਤ ਹੈ। ਵਰਕਸੇਫ ਇਸ ਘਟਨਾ ਦੀ ਜਾਂਚ ਕਰੇਗਾ। ਮ੍ਰਿਤਕ ਵਰਕਰ ਇਕ ਸਬ-ਕੰਟਰੈਕਟਰ ਦਸਿਆ ਜਾ ਰਿਹਾ ਹੈ ਅਤੇ ਇਕ ਪ੍ਰਮੁੱਖ ਯੂਨੀਅਨ ਦਾ ਕਹਿਣਾ ਹੈ ਕਿ ਪ੍ਰਾਜੈਕਟ ਨੂੰ ਪੂਰਾ ਕਰਨ ਦੇ ਦਬਾਅ ਨੇ ਖਤਰਨਾਕ ਹਾਲਾਤ ਪੈਦਾ ਕਰ ਦਿੱਤੇ ਹਨ