ਮੈਲਬਰਨ : ਮੈਲਬਰਨ ਦੇ ਉੱਤਰ ’ਚ ਸਥਿਤ ਬ੍ਰਾਡਮੀਡੋਜ਼ ਦੇ ਇੱਕ ਘਰ ’ਚ ਅੱਜ ਚਾਰ ਲਾਸ਼ਾਂ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ। ਮ੍ਰਿਤਕਾਂ ‘ਚ ਇਕ 17 ਸਾਲ ਦਾ ਲੜਕਾ, 32 ਅਤੇ 37 ਸਾਲ ਦੇ ਦੋ ਮਰਦ ਅਤੇ 42 ਸਾਲ ਦੀ ਔਰਤ ਸ਼ਾਮਲ ਹਨ। ਹਾਲਾਂਕਿ ਘਰ ਦੀਆਂ ਕੁਝ ਚੀਜ਼ਾਂ ਸੰਭਾਵਿਤ ਨਸ਼ੀਲੇ ਪਦਾਰਥਾਂ ਦੀ ਓਵਰਡੋਜ਼ ਦਾ ਸੰਕੇਤ ਦਿੰਦੀਆਂ ਹਨ, ਪਰ ਮੌਤ ਦਾ ਸਹੀ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਲਈ ਅਜੇ ਕੇਸ ਖੁੱਲ੍ਹਾ ਹੈ ਅਤੇ ਉਹ ਫੈਂਟਾਨਿਲ ਓਵਰਡੋਜ਼ ਵਰਗੇ ਕਾਰਕਾਂ ‘ਤੇ ਵਿਚਾਰ ਕਰ ਰਹੀ ਹੈ।
ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਗੁਆਂਢ ’ਚ ਰਹਿਣ ਵਾਲੇ ਕੋਰੀ ਲੂਇਸ ਨੇ ਆਪਣੇ 17 ਸਾਲ ਦੇ ਭਤੀਜੇ ਬਾਰੇ ਜਾਣਨ ਲਈ ਘਰ ਅੰਦਰ ਝਾਤੀ ਮਾਰੀ ਅਤੇ ਉਹ ਫਰਸ਼ ’ਤੇ ਪਿਆ ਦਿਸਿਆ। ਜਦੋਂ ਖਿੜਕੀ ਤੋੜ ਕੇ ੳੁਹ ਘਰ ਅੰਦਰ ਗਿਆ ਤਾਂ ਉਸ ਨੇ ਵੇਖਿਆ ਕਿ ਘਰ ’ਚ ਸਾਰਿਆਂ ਦੀ ਮੌਤ ਹੋ ਚੁੱਕੀ ਸੀ। ਉਸ ਪੁਲਿਸ ਨੂੰ ਰਾਤ 2 ਵਜੇ ਸੂਚਿਤ ਕੀਤਾ।