South Australia ਦੇ Giles ਹਲਕੇ ’ਤੋਂ ਪੰਜਾਬੀ ਮੂਲ ਦੇ Sunny Singh ਚੋਣ ਹਾਰੇ! ਤੀਜੇ ਨੰਬਰ ’ਤੇ ਆਉਣ ’ਚ ਰਹੇ ਕਾਮਯਾਬ

Sea7 Australia Team
2 Min Read

Sea7 Australia | ਰਿਪੋਰਟ

ਸਾਊਥ ਆਸਟ੍ਰੇਲੀਆ ਦੀਆਂ 2026 ਸਟੇਟ ਚੋਣਾਂ ਵਿੱਚ Giles ਹਲਕੇ ਤੋਂ ਪੰਜਾਬੀ ਮੂਲ ਦੇ ਲਿਬਰਲ ਉਮੀਦਵਾਰ Sunny Singh ਚੋਣ ਨਹੀਂ ਜਿੱਤ ਸਕੇ, ਪਰ ਉਹ ਇੱਕ ਮਹੱਤਵਪੂਰਨ ਗੱਲ ਨਾਲ ਚਰਚਾ ’ਚ ਰਹੇ—ਉਹ ਐਸੇ ਹਲਕੇ ’ਚ ਤੀਜੇ ਨੰਬਰ ’ਤੇ ਰਹੇ ਜਿੱਥੇ ਭਾਰਤੀ ਜਾਂ ਪੰਜਾਬੀ ਵੋਟਰਾਂ ਦੀ ਗਿਣਤੀ ਲਗਭਗ ਨਾਂਹ ਦੇ ਬਰਾਬਰ ਹੈ।

ਅਜੇ ਤੱਕ ਦੀ ਗਿਣਤੀ ਮੁਤਾਬਕ ਲੇਬਰ ਦੇ Eddie Hughes ਨੇ 9,382 ਵੋਟਾਂ ਨਾਲ ਲੀਡ ਬਣਾ ਕੇ ਰੱਖੀ ਹੈ। Sunny Singh ਨੂੰ 1772 ਵੋਟਾਂ ਮਿਲੀਆਂ ਅਤੇ ਉਹ ਨੰਬਰ 3 ’ਤੇ ਹਨ, ਜਦਕਿ One Nation ਦੇ Barry Drage ਨੇ ਕਰੀਬ 6321 ਵੋਟਾਂ ਨਾਲ ਪਹਿਲੀ ਵਾਰ ਇਸ ਹਲਕੇ ਤੋਂ ਸਖ਼ਤ ਟੱਕਰ ਦਿੱਤੀ। ਵੋਟਾਂ ਦੀ ਗਿਣਤੀ ਅਜੇ ਵੀ ਜਾਰੀ ਹੈ।

ਪ੍ਰਤੀਸ਼ਤ ਦੇ ਹਿਸਾਬ ਨਾਲ ਲੇਬਰ ਨੂੰ 49%, Sunny Singh ਨੂੰ 9-10% ਅਤੇ One Nation ਨੂੰ 33% ਵੋਟ ਮਿਲੀਆਂ। ਫ਼ਾਈਨਲ ਨਤੀਜੇ ਅਜੇ ਆਉਣੇ ਬਾਕੀ ਹਨ।

ਪਿਛਲੀ ਚੋਣ ਨਾਲ ਤੁਲਨਾ
2022 ਵਿੱਚ ਇਹ ਸੀਟ ਲੇਬਰ ਲਈ ਸੁਰੱਖਿਅਤ ਮੰਨੀ ਜਾਂਦੀ ਸੀ ਅਤੇ ਇਸ ਵਾਰ ਵੀ ਹਲਕਾ ਬਦਲਿਆ ਹੋਣ ਦੇ ਬਾਵਜੂਦ ਲੇਬਰ ਨੇ ਆਪਣੀ ਪਕੜ ਕਾਇਮ ਰੱਖੀ। ਹਾਲਾਂਕਿ One Nation ਦੀ ਵੋਟ ਵਿੱਚ ਵਾਧਾ ਹੋਇਆ, ਜਿਸ ਨਾਲ ਮੁਕਾਬਲਾ ਦੂਜੇ ਸਥਾਨ ਲਈ ਤਿੱਖਾ ਬਣਿਆ ਹੋਇਆ ਸੀ। ਸਾਊਥ ਆਸਟਰੇਲੀਆ ਦੇ ਬਹੁਤੇ ਹਲਕਿਆਂ ’ਚ ਲਿਬਰਲ ਆਪਣਾ ਦੂਸਰਾ ਨੰਬਰ ਵੀ ਗਵਾ ਚੁੱਕੀ ਹੈ।

ਮੁੱਖ ਨੁਕਤਾ
Sunny Singh ਦੀ ਪ੍ਰਦਰਸ਼ਨ ਇਸ ਲਈ ਖਾਸ ਰਹੀ ਕਿਉਂਕਿ Giles ਵਰਗੇ ਰੀਜਨਲ ਹਲਕੇ ’ਚ, ਜਿੱਥੇ ਪੰਜਾਬੀ ਜਾਂ ਭਾਰਤੀ ਕਮਿਊਨਿਟੀ ਦੀ ਹਿਸੇਦਾਰੀ ਲਗਭਗ ਨਾਂਹ ਦੇ ਬਰਾਬਰ ਹੈ, ਉਹ ਫਿਰ ਵੀ ਹਜ਼ਾਰਾਂ ਵੋਟਾਂ ਲੈ ਕੇ ਦੂਜੇ ਨੰਬਰ ’ਤੇ ਰਹੇ।

ਨਤੀਜਾ
Giles ਹਲਕੇ ਵਿੱਚ ਲੇਬਰ ਨੇ ਆਪਣੀ ਸੀਟ ਬਰਕਰਾਰ ਰੱਖੀ, ਪਰ Sunny Singh ਨੇ ਇਹ ਦਰਸਾਇਆ ਕਿ ਉਹ ਸਿਰਫ਼ ਕਮਿਊਨਿਟੀ ਵੋਟਾਂ ’ਤੇ ਨਹੀਂ, ਸਗੋਂ ਵਿਆਪਕ ਵੋਟਰ ਆਧਾਰ ’ਤੇ ਵੀ ਆਪਣੀ ਪਛਾਣ ਬਣਾਉਣ ਵਿੱਚ ਕਾਮਯਾਬ ਰਹੇ।

Share This Article
Leave a Comment

Leave a Reply

Your email address will not be published. Required fields are marked *