Preet Vs Peter : Wyndham ਸਿਟੀ ਕੌਂਸਲ ’ਚ ਮੇਅਰ ਦੀ ਕੁਰਸੀ ’ਤੇ ਜੰਗ ਜਾਰੀ, 23 ਮਾਰਚ ਨੂੰ ਮੁੜ ਹੋਵੇਗੀ ਵੋਟਿੰਗ

ਮੈਲਬਰਨ : Wyndham ਸਿਟੀ ਕੌਂਸਲ ਵਿੱਚ ਮੇਅਰ ਦੀ ਚੋਣ ’ਤੇ ਤਣਾਅ ਵਧਦਾ ਜਾ ਰਿਹਾ ਹੈ। ਆਸਟ੍ਰੇਲੀਆ ਦੇ ਵਿਕਟੋਰੀਆ ਸਟੇਟ ਦੀ ਰਾਜਧਾਨੀ ਮੈਲਬਰਨ ਦੇ ਬਾਹਰੀ ਸਾਊਥ-ਵੈਸਟਰਨ ਸਬਅਰਬ Wyndham ’ਚ 18 ਮਾਰਚ ਨੂੰ ਹੋਈ ਵੋਟਿੰਗ ’ਚ ਕੌਂਸਲਰਾਂ ਨੇ ਦੋ ਉਮੀਦਵਾਰਾਂ, ਪ੍ਰੀਤ ਸਿੰਘ ਅਤੇ Peter Maynard, ਨੂੰ ਮੇਅਰ ਬਣਾਉਣ ਲਈ ਨਾਮਜ਼ਦ ਕੀਤਾ। ਪਰ ਨਤੀਜਾ 5–5 ਦੀ ਬਰਾਬਰੀ ’ਚ ਰਿਹਾ, ਜਿਸ ਕਾਰਨ ਕੋਈ ਵੀ ਉਮੀਦਵਾਰ ਬਹੁਮਤ ਹਾਸਲ ਨਾ ਕਰ ਸਕਿਆ।

Josh Gilligan ਦੇ 25 ਫਰਵਰੀ ਨੂੰ ਸਸਪੈਂਡ ਹੋਣ ਤੋਂ ਬਾਅਦ ਪ੍ਰੀਤ ਸਿੰਘ ਕਾਰਜਕਾਰੀ ਮੇਅਰ ਵਜੋਂ ਕੰਮ ਕਰ ਰਹੇ ਹਨ। ਵੋਟਿੰਗ ਦੌਰਾਨ ਦੋ ਧੜੇ ਸਾਫ਼ ਤੌਰ ’ਤੇ ਸਾਹਮਣੇ ਆਏ, ਪ੍ਰੀਤ ਸਿੰਘ ਨੂੰ ਕੌਂਸਲਰ Jennie Barrera, Maria King, Shannon McGuire ਅਤੇ Mia Shaw ਸਮਰਥਨ ਦੇ ਰਹੇ ਹਨ ਜਦਕਿ Maynard ਨੂੰ ਕੌਂਸਲਰ Susan McIntyre, Robert Szatkowski, Larry Zhao and Jasmine Hill ਸਮਰਥਨ ਦੇ ਰਹੇ ਹਨ।

ਕੌਂਸਲ ਦੀ ਇਹ ਅਣਸੁਲਝੀ ਸਥਿਤੀ ਲੋਕਾਂ ਵਿੱਚ ਨਿਰਾਸ਼ਾ ਪੈਦਾ ਕਰ ਰਹੀ ਹੈ। ਕਮਿਊਨਿਟੀ ਸਰਵੇਖਣ ’ਚ Peter Maynard ਲੋਕਾਂ ਦੀ ਪਸੰਦ ਵਜੋਂ ਸਾਹਮਣੇ ਆਏ ਹਨ, ਪਰ ਕੌਂਸਲਰਾਂ ਦੀ ਅਡੋਲਤਾ ਕਾਰਨ ਫੈਸਲਾ ਅਟਕਿਆ ਹੋਇਆ ਹੈ। ਹੁਣ 23 ਮਾਰਚ ਨੂੰ ਦੁਬਾਰਾ ਵੋਟਿੰਗ ਹੋਵੇਗੀ।