ਵਿਸ਼ਵ ਪੱਧਰੀ ਉਡਾਣ ਸੰਕਟ ਚੌਥੇ ਦਿਨ ’ਚ ਦਾਖ਼ਲ — Australia ਅਤੇ India ’ਤੇ ਸਿੱਧਾ ਅਸਰ

ਮੈਲਬਰਨ : ਮਿਲਡ ਈਸਟ ਵਿੱਚ ਵਧਦੇ conflict ਕਾਰਨ global travel ਹੁਣ ਚੌਥੇ ਦਿਨ ਵੀ ਪ੍ਰਭਾਵਿਤ ਹੈ। ਹਜ਼ਾਰਾਂ flights grounded ਹਨ ਅਤੇ ਕਈ airports ਬੰਦ ਪਏ ਹਨ। ਹਾਲਾਤ ਨੇ ਅੰਤਰਰਾਸ਼ਟਰੀ ਹਵਾਈ ਯਾਤਰਾ ਪ੍ਰਣਾਲੀ ਨੂੰ ਝਟਕਾ ਦਿੱਤਾ ਹੈ। ਹਾਲਾਂਕਿ ਥੋੜ੍ਹੀ ਮਾਤਰਾ ’ਚ ਫ਼ਲਾਈਟ ਚੱਲਣ ਨਾਲ ਕੁੱਝ ਫਸੇ ਹੋਏ ਮੁਸਾਫ਼ਰਾਂ ਨੂੰ ਗਲਫ਼ ਦੇਸ਼ਾਂ ਤੋਂ ਬਾਹਰ ਨਿਕਲਣ ’ਚ ਮਦਦ ਮਿਲੀ ਹੈ, ਪਰ ਹਜ਼ਾਰਾਂ ਲੋਕ ਅਜੇ ਵੀ ਹਵਾਈ ਅੱਡਿਆਂ ’ਤੇ ਫਸੇ ਹੋਏ ਹਨ ਅਤੇ ਅਜੇ ਤਕ ਇਹ ਸਾਫ਼ ਨਹੀਂ ਹੈ ਕਿ ਇਹ ਹਾਲਾਤ ਕਦੋਂ ਤਕ ਬਣੇ ਰਹਿਣਗੇ।

ਇਜ਼ਰਾਇਲ, ਸੀਰੀਆ, ਕਤਰ, ਇਰਾਨ, ਇਰਾਕ, ਕੁਵੈਤ ਅਤੇ ਬਹਿਰੀਨ ਨੇ ਆਪਣੇ ਏਅਰਸਪੇਸ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਹਨ। ਯੂਨਾਈਟਡ ਅਰਬ ਅਮੀਰਾਤਸ ਤੋਂ ਕੋਈ ਫ਼ਲਾਈਟ ਨਹੀਂ ਜਾ ਰਹੀ ਹੈ। ਜੌਰਡਨ ਨੇ ਵੀ ਅੰਸ਼ਕ ਰੂਪ ’ਚ ਆਪਣਾ ਏਅਰਸਪੇਸ ਬੰਦ ਕੀਤਾ ਹੋਇਆ ਹੈ। 115,000 ਆਸਟ੍ਰੇਲੀਅਨ ਇਲਾਕੇ ’ਚ ਫਸੇ ਹੋਏ ਹਨ। ਮਿਲਡ ਈਸਟ ਸੰਕਟ ਕਾਰਨ ਪੂਰੀ ਦੁਨੀਆ ’ਚ ਹੁਣ ਤਕ 17,100 ਫ਼ਲਾਇਟਸ ’ਚ ਦੇਰੀ ਹੋਈ ਹੈ ਅਤੇ 3,000 ਕੈਂਸਲ ਕਰ ਦਿੱਤੀਆਂ ਗਈਆਂ ਹਨ।

Australia ’ਤੇ ਅਸਰ

  • ਆਸਟ੍ਰੇਲੀਆ ਸਿੱਧਾ ਯੁੱਧ ਖੇਤਰ ਵਿੱਚ ਨਹੀਂ, ਪਰ ਪ੍ਰਭਾਵ ਸਪੱਸ਼ਟ ਹੈ।
  • Melbourne, Sydney ਅਤੇ Perth ਤੋਂ Europe ਜਾਣ ਵਾਲੀਆਂ ਕਈ ਉਡਾਣਾਂ Middle East ਰਾਹੀਂ ਜਾਂਦੀਆਂ ਹਨ।
  • Airspace ਬੰਦ ਹੋਣ ਕਾਰਨ rerouting ਅਤੇ cancellations ਹੋ ਰਹੀਆਂ ਹਨ।
  • ਲੰਮੇ ਰਸਤੇ ਕਾਰਨ fuel cost ਵਧ ਰਹੀ ਹੈ, ਜਿਸ ਨਾਲ airfare ਵਿੱਚ ਵਾਧਾ ਹੋ ਸਕਦਾ ਹੈ।
  • Air cargo ਵਿੱਚ ਦੇਰੀ ਕਾਰਨ ਨਿਰਯਾਤ ਪ੍ਰਭਾਵਿਤ ਹੋ ਸਕਦਾ ਹੈ।
  • ਵਿਦਿਆਰਥੀਆਂ ਅਤੇ ਪਰਿਵਾਰਾਂ ਨੂੰ travel uncertainty ਦਾ ਸਾਹਮਣਾ ਕਰਨਾ ਪੈ ਰਿਹਾ ਹੈ।

India ’ਤੇ ਅਸਰ

  • ਭਾਰਤ ਲਈ ਸਥਿਤੀ ਹੋਰ ਵੀ ਸੰਵੇਦਨਸ਼ੀਲ ਹੈ।
  • Gulf ਦੇਸ਼ਾਂ ਵਿੱਚ ਲੱਖਾਂ ਭਾਰਤੀ ਕੰਮ ਕਰਦੇ ਹਨ। Flights ਰੱਦ ਹੋਣ ਨਾਲ ਆਵਾਜਾਈ ਪ੍ਰਭਾਵਿਤ।
  • Oil prices ਵਧਣ ਦਾ ਖਤਰਾ — ਭਾਰਤ ਆਪਣਾ ਵੱਡਾ crude import ਮੱਧ ਪੂਰਬ ਤੋਂ ਕਰਦਾ ਹੈ।
  • Europe ਅਤੇ US ਲਈ ਉਡਾਣਾਂ ਨੂੰ alternate routes ਲੈਣੇ ਪੈ ਸਕਦੇ ਹਨ, ਜਿਸ ਨਾਲ ਖਰਚ ਵਧੇਗਾ।
  • Remittances ’ਤੇ ਵੀ ਲੰਬੇ ਸਮੇਂ ਦਾ ਅਸਰ ਪੈ ਸਕਦਾ ਹੈ।

ਸਮੁੱਚੇ ਪੱਧਰ ਤੇ ਅਸਰ ?

ਇਹ ਸਿਰਫ਼ aviation ਦਾ ਮਸਲਾ ਨਹੀਂ, ਸਗੋਂ energy markets, trade supply chain ਅਤੇ global economy ਨਾਲ ਜੁੜਿਆ ਸੰਕਟ ਹੈ। ਜੇ ਇਹ conflict ਲੰਮਾ ਚੱਲਦਾ ਹੈ ਤਾਂ Australia ਅਤੇ India ਸਮੇਤ ਦੁਨੀਆ ਭਰ ਵਿੱਚ petrol, airfare ਅਤੇ daily cost of living ’ਚ ਵਾਧਾ ਮਹਿਸੂਸ ਕੀਤਾ ਜਾ ਸਕਦਾ ਹੈ।