WA ਦੇ ਪਰਿਵਾਰ ਮੁਫਤ ’ਚ ਕਰ ਸਕਣਗੇ Perth ਦੇ ਚਿੜੀਆਘਰ ਦੀ ਸੈਰ, ਜਾਣੋ ਸਰਕਾਰ ਦੀ ਨਵੀਂ ਪਹਿਲਕਦਮੀ

Sea7 Australia Team
1 Min Read

ਮੈਲਬਰਨ : ਵੈਸਟਰਨ ਆਸਟ੍ਰੇਲੀਆ ਦੇ ਪਰਿਵਾਰ ਸਟੇਟ ਸਰਕਾਰ ਦੀ ਨਵੀਂ ਪਹਿਲਕਦਮੀ ਦੇ ਹਿੱਸੇ ਵਜੋਂ ਇਸ ਬਸੰਤ ਰੁੱਤ ਦੌਰਾਨ ਮੁਫਤ ’ਚ Perth ਦੇ ਚਿੜੀਆਘਰ ਦੀ ਸੈਰ ਕਰ ਸਕਣਗੇ। ਹਰ ਪਰਿਵਾਰ ਲਈ 100-100 ਡਾਲਰ ਦੀਆਂ ਚਾਰ ਟਿਕਟਾਂ ServiceWA ਐਪ ਰਾਹੀਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਇਨ੍ਹਾਂ ਦੀ ਵਰਤੋਂ 9 ਸਤੰਬਰ ਤੋਂ 30 ਨਵੰਬਰ ਦੇ ਵਿਚਕਾਰ ਕੀਤੀ ਜਾਣੀ ਚਾਹੀਦੀ ਹੈ, ਅਤੇ ਇਸ ’ਚ ਚਿੜੀਆਘਰ ਤਕ ਮੁਫਤ ਪਬਲਿਕ ਟਰਾਂਸਪੋਰਟ ਵੀ ਸ਼ਾਮਲ ਹੈ।

ਪ੍ਰੀਮੀਅਰ ਰੋਜਰ ਕੁੱਕ ਨੇ ਕਿਹਾ, ‘‘ਬਹੁਤ ਸਾਰੇ ਵੈਸਟਰਨ ਆਸਟ੍ਰੇਲੀਆਈ ਪਰਿਵਾਰ ਰਹਿਣ-ਸਹਿਣ ਦੀ ਲਾਗਤ ਦੇ ਦਬਾਅ ਨੂੰ ਮਹਿਸੂਸ ਕਰ ਰਹੇ ਹਨ, ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਪਰਿਵਾਰ ਅਜੇ ਵੀ ਸਕੂਲ ਦੀਆਂ ਛੁੱਟੀਆਂ ਅਤੇ ਬਸੰਤ ਰੁੱਤ ਦੌਰਾਨ ਬਾਹਰ ਨਿਕਲ ਸਕਣ।’’ ਇਸ ਪਹਿਲ ’ਤੇ ਸਰਕਾਰ ਦਾ 6.2 ਮਿਲੀਅਨ ਡਾਲਰ ਦਾ ਖ਼ਰਚ ਆਉਣ ਦੀ ਉਮੀਦ ਹੈ।

Share This Article