ਵਿਕਟੋਰੀਆ ਸਰਕਾਰ ਨੇ 18 ਨਵੇਂ ਪੰਜਾਬੀ ਅਤੇ ਹਿੰਦੀ ਟੀਚਰਜ਼ ਦੀ ਨਿਯੁਕਤੀ ਕੀਤੀ

ਮੈਲਬਰਨ : ਵਿਕਟੋਰੀਆ ਸਰਕਾਰ ਨੇ ਪੰਜਾਬੀ ਅਤੇ ਹਿੰਦੀ ਭਾਸ਼ਾ ਸਿੱਖਿਆ ਨੂੰ ਮਜ਼ਬੂਤ ਕਰਨ ਲਈ ਵੱਡਾ ਕਦਮ ਚੁੱਕਿਆ ਹੈ। ਮੋਨਾਸ਼ ਯੂਨੀਵਰਸਿਟੀ ਦੇ ਖਾਸ ਕੋਰਸ ਤੋਂ ਗ੍ਰੈਜੂਏਟ ਹੋਏ 18 ਨਵੇਂ ਟੀਚਰਜ਼ ਦੀ ਨਿਯੁਕਤੀ ਕੀਤੀ ਗਈ ਹੈ। ਸਰਕਾਰ ਨੇ 150,000 ਡਾਲਰ ਦੀ ਸਕਾਲਰਸ਼ਿਪ ਅਤੇ 3.5 ਮਿਲੀਅਨ ਡਾਲਰ ਦੇ ਨਿਵੇਸ਼ ਨਾਲ ਭਾਸ਼ਾ ਪ੍ਰੋਗਰਾਮਾਂ ਨੂੰ ਹੋਰ ਮਜ਼ਬੂਤ ਕੀਤਾ ਹੈ। Mount Ridley P-12 College, Craigieburn (Punjabi), Alkira Secondary College, Cranbourne North (Hindi) ਅਤੇ Wyndham Central College, Werribee (Hindi) ਨੂੰ beacon schools ਵਜੋਂ ਚੁਣਿਆ ਗਿਆ ਹੈ, ਜਿੱਥੇ ਹਿੰਦੀ ਅਤੇ ਪੰਜਾਬੀ VCE ਪੱਧਰ ’ਤੇ ਪੜ੍ਹਾਈ ਜਾਵੇਗੀ। ਵਿਕਟੋਰੀਆ ਵਿੱਚ 1.7 ਲੱਖ ਤੋਂ ਵੱਧ ਲੋਕ ਇਹ ਭਾਸ਼ਾਵਾਂ ਬੋਲਦੇ ਹਨ, ਜਿਸ ਨਾਲ ਮੰਗ ਤੇਜ਼ੀ ਨਾਲ ਵਧ ਰਹੀ ਹੈ।