ਵਿਕਟੋਰੀਆ ਵਿੱਚ Digital & AI ਸਿਖਲਾਈ ਲਈ 50.6 ਮਿਲੀਅਨ ਡਾਲਰ ਦਾ ਵੱਡਾ ਨਿਵੇਸ਼

ਮੈਲਬਰਨ : Victoria ਅਤੇ ਫੈਡਰਲ ਸਰਕਾਰ ਵੱਲੋਂ ਟੈਕਨਾਲੋਜੀ ਖੇਤਰ ਵਿੱਚ ਵੱਡਾ ਕਦਮ ਚੁੱਕਿਆ ਗਿਆ ਹੈ। ਦੋਵਾਂ ਸਰਕਾਰਾਂ ਨੇ ਮਿਲ ਕੇ $50.6 million investment ਦਾ ਐਲਾਨ ਕੀਤਾ ਹੈ, ਜਿਸ ਤਹਿਤ ਨਵੇਂ digital ਅਤੇ AI training hubs ਕਾਇਮ ਕੀਤੇ ਜਾਣਗੇ।

ਇਸ ਯੋਜਨਾ ਦਾ ਕੇਂਦਰੀ ਹਿੱਸਾ ਮੈਲਬਰਨ ਵਿੱਚ ਬਣਨ ਵਾਲਾ Digital, AI & Technology Centre of Excellence ਹੋਵੇਗਾ, ਜਿੱਥੇ ਵਿਦਿਆਰਥੀਆਂ ਨੂੰ cutting-edge skills ਜਿਵੇਂ ਕਿ Artificial Intelligence (AI), cybersecurity ਅਤੇ emerging technologies ਵਿੱਚ ਤਾਲੀਮ ਦਿੱਤੀ ਜਾਵੇਗੀ।

ਸਰਕਾਰ ਦਾ ਕਹਿਣਾ ਹੈ ਕਿ ਇਸ ਪਹਿਲ ਨਾਲ ਨੌਜਵਾਨਾਂ ਨੂੰ ਭਵਿੱਖ ਦੀਆਂ ਨੌਕਰੀਆਂ ਲਈ ਤਿਆਰ ਕੀਤਾ ਜਾਵੇਗਾ ਅਤੇ ਆਸਟ੍ਰੇਲੀਆ ਦੀ workforce ਨੂੰ digital innovation ਵਿੱਚ ਮਜ਼ਬੂਤ ਬੁਨਿਆਦ ਮਿਲੇਗੀ।

ਮਾਹਿਰਾਂ ਦੇ ਅਨੁਸਾਰ ਟੈਕ ਸੈਕਟਰ ਵਿੱਚ ਹੁਨਰਮੰਦ ਕਰਮਚਾਰੀਆਂ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ, ਇਸ ਲਈ ਐਸੇ training hubs ਨਾ ਸਿਰਫ਼ ਰੋਜ਼ਗਾਰ ਦੇ ਮੌਕੇ ਵਧਾਉਣਗੇ ਸਗੋਂ ਆਸਟ੍ਰੇਲੀਆ ਨੂੰ ਗਲੋਬਲ ਟੈਕ ਮੁਕਾਬਲੇ ਵਿੱਚ ਵੀ ਮਜ਼ਬੂਤ ਕਰ ਸਕਦੇ ਹਨ।