ਮੈਲਬਰਨ : ਕੁਇਨਜ਼ਲੈਂਡ ਪਾਰਲੀਮੈਂਟ ਨੇ ਨਵੇਂ ਕਾਨੂੰਨ ਪਾਸ ਕੀਤੇ ਹਨ ਜਿਨ੍ਹਾਂ ਅਧੀਨ “from the river to the sea” ਅਤੇ “globalise the intifada” ਵਰਗੇ ਨਾਅਰੇ, ਜੇਕਰ ਕਿਸੇ ਨੂੰ ਧਮਕਾਉਣ, ਤੰਗ ਕਰਨ ਜਾਂ ਨਾਰਾਜ਼ ਕਰਨ ਲਈ ਵਰਤੇ ਜਾਣ, ਤਾਂ ਇਨ੍ਹਾਂ ਨੂੰ ਨਫ਼ਰਤੀ ਭਾਸ਼ਣ ਮੰਨਿਆ ਜਾਵੇਗਾ। ਇਸ ਲਈ ਦੋ ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਕਾਨੂੰਨ ਅਧੀਨ ਧਾਰਮਿਕ ਸਥਾਨਾਂ ’ਤੇ ਡਰਾਉਣੇ ਪ੍ਰਤੀਕਾਂ ਅਤੇ ਧਮਕੀ ਦੇਣ ਵਾਲੇ ਕੰਮਾਂ ਲਈ ਸੱਤ ਸਾਲ ਤੱਕ ਦੀ ਸਜ਼ਾ ਵੀ ਹੋਵੇਗੀ।
ਸਰਕਾਰ ਦਾ ਕਹਿਣਾ ਹੈ ਕਿ ਇਹ ਨਾਅਰੇ ਅਕਸਰ ਫ਼ਲਸਤੀਨ ਹਮਾਇਤੀ ਪ੍ਰਦਰਸ਼ਨਾਂ ’ਚ ਵਰਤੇ ਜਾਂਦੇ ਹਨ ਅਤੇ ਯਹੂਦੀ ਭਾਈਚਾਰੇ ਨੂੰ ਅਸੁਰੱਖਿਅਤ ਮਹਿਸੂਸ ਕਰਾਉਂਦੇ ਹਨ। ਪਰ ਵਿਰੋਧੀ ਪਾਰਟੀ ਲੇਬਰ ਨੇ ਇਸ ਬਿੱਲ ਦਾ ਵਿਰੋਧ ਕੀਤਾ ਹੈ, ਕਹਿੰਦੇ ਕਿ ਇਹ ਬੋਲਣ ਦੀ ਆਜ਼ਾਦੀ ’ਤੇ ਹੱਕ ਮਾਰਦਾ ਹੈ।
ਇਸੇ ਬਿੱਲ ਵਿੱਚ ਹਥਿਆਰਾਂ ਦੇ ਕਾਨੂੰਨ ਵੀ ਸਖ਼ਤ ਕੀਤੇ ਗਏ ਹਨ। ਹਥਿਆਰਾਂ ਦੇ ਲਾਇਸੈਂਸ ਲਈ ਆਸਟ੍ਰੇਲੀਅਨ ਨਾਗਰਿਕਤਾ ਲਾਜ਼ਮੀ ਹੋਵੇਗੀ ਅਤੇ ਗੈਰਕਾਨੂੰਨੀ ਹਥਿਆਰਾਂ ਦੀ ਤਸਕਰੀ ’ਤੇ ਸਖ਼ਤ ਸਜ਼ਾਵਾਂ ਲਾਗੂ ਹੋਣਗੀਆਂ।





