Newcastle ’ਚ ਭਿਆਨਕ ਸੜਕੀ ਹਾਦਸਾ, ਇਕ ਭਾਰਤੀ ਔਰਤ ਅਤੇ ਇਕ ਗਰਭ ’ਚ ਪਲ ਰਹੇ ਬੱਚੇ ਦੀ ਮੌਤ

Sea7 Australia Team
1 Min Read

ਮੈਲਬਰਨ : NSW ਦੇ Newcastle ’ਚ ਐਤਵਾਰ ਸਵੇਰੇ ਵਾਪਰੇ ਇੱਕ ਭਿਆਨਕ ਸੜਕੀ ਹਾਦਸੇ ’ਚ ਭਾਰਤ ਤੋਂ ਛੁੱਟੀਆਂ ਮਨਾਉਣ ਲਈ ਆਸਟ੍ਰੇਲੀਆ ਆਈ ਇੱਕ 55 ਸਾਲ ਦੀ ਔਰਤ ਦੀ ਮੌਤ ਹੋ ਗਈ ਹੈ। ਗੱਡੀ ਚਲਾ ਰਹੀ 28 ਸਾਲ ਦੀ ਔਰਤ ਹਾਦਸੇ ’ਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ, ਪਰ ਉਸ ਦੇ ਪੇਟ ’ਚ ਪਲ ਰਹੇ ਬੱਚੇ ਦੀ ਮੌਤ ਹੋ ਗਈ।

ਉਨ੍ਹਾਂ ਦੀ ਕਾਰ ਦਾ ਜਿਸ ਚਿੱਟੇ ਰੰਗ ਦੀ Holden Commodore ਨਾਲ ਹੋਇਆ ਉਸ ’ਚ 20 ਸਾਲ ਤੋਂ ਘੱਟ ਉਮਰ ਦੇ ਚਾਰ ਨੌਜੁਆਨ ਬੈਠੇ ਸਨ। ਸਨਿਚਰਵਾਰ ਤੜਕੇ 2:30 ਵਜੇ ਇਹ ਗੱਡੀ North Lambton ਜਦੋਂ ਲਾਈਟਾਂ ’ਤੇ ਖੜ੍ਹੀ ਸੀ ਤਾਂ ਇਸ ਪਿੱਛੇ ਪੁਲਿਸ ਦੀ ਗੱਡੀ ਆ ਕੇ ਖੜ੍ਹੀ ਹੋਈ। ਅਚਾਨਕ 19 ਸਾਲ ਦੇ ਡਰਾਈਵਰ ਨੇ ਗੱਡੀ ਨੂੰ ਸੜਕ ਦੇ ਗ਼ਲਤ ਪਾਸੇ ਵਲ ਚਲਾਉਣਾ ਸ਼ੁਰੂ ਕਰ ਦਿੱਤਾ। ਕੁੱਝ ਮਿੰਟਾਂ ਬਾਅਦ ਹੀ ਇਸ ਦੀ ਉਸ Hyundai ਕਾਰ ਨਾਲ ਟੱਕਰ ਹੋ ਗਈ ਜਿਸ ’ਚ 55 ਸਾਲ ਦੀ ਔਰਤ ਅਤੇ ਗਰਭਵਤੀ ਔਰਤ ਬੈਠੀਆਂ ਸਨ।

Holden Commodore ਦੀ ਪਿਛਲੀ ਸੀਟ ’ਤੇ ਬੈਠੀਆਂ 15 ਅਤੇ 17 ਸਾਲ ਦੀਆਂ ਕੁੜੀਆਂ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਈਆਂ। ਡਰਾਈਵਰ ਅਤੇ ਉਸ ਨਾਲ ਬੈਠਾ ਇਕ ਹੋਰ ਨੌਜੁਆਨ ਫ਼ਰਾਰ ਹਨ। ਚਿੱਟੀ Holden Commodore ਦਾ ਪਿੱਛਾ ਕਰ ਰਹੀ ਪੁਲਿਸ ਦੀ ਕਾਰਵਾਈ ਵੀ ਜਾਂਚ ਦਾ ਵਿਸ਼ਾ ਬਣ ਚੁਕੀ ਹੈ।

Share This Article