ਮੈਲਬਰਨ : Melbourne ਦੇ property market ਵਿੱਚ ਨਵਾਂ ਰੁਝਾਨ ਸਾਹਮਣੇ ਆ ਰਿਹਾ ਹੈ। ਤਾਜ਼ਾ ਡਾਟੇ ਮੁਤਾਬਕ ਘਰਾਂ ਦੀਆਂ ਕੀਮਤਾਂ ’ਚ ਹਲਕੀ ਗਿਰਾਵਟ ਦਿਖਾਈ ਦੇਣੀ ਸ਼ੁਰੂ ਹੋ ਗਈ ਹੈ, ਕਿਉਂਕਿ market ਵਿੱਚ ਵਿਕਰੀ ਲਈ ਘਰਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ।
ਰਿਪੋਰਟਾਂ ਦੱਸਦੀਆਂ ਹਨ ਕਿ ਪਿਛਲੇ ਮਹੀਨਿਆਂ ਵਿੱਚ ਕਈ ਘਰ average ਤੌਰ ’ਤੇ ਲਗਭਗ $18,000 ਘੱਟ ਕੀਮਤ ’ਤੇ ਵਿਕ ਰਹੇ ਹਨ, ਯਾਨੀ sellers ਨੂੰ ਆਪਣੀ ਉਮੀਦ ਤੋਂ ਹੇਠਾਂ deal ਕਰਨੀ ਪੈ ਰਹੀ ਹੈ। ਇਸ ਹਫ਼ਤੇ Melbourne ਵਿੱਚ 1,300 ਤੋਂ ਵੱਧ properties auction ਲਈ ਆ ਰਹੀਆਂ ਹਨ, ਅਤੇ ਮਾਰਚ ਦੇ ਅੰਤ ਤੱਕ ਇਹ ਗਿਣਤੀ ਕਰੀਬ 1,900 auctions ਤੱਕ ਪਹੁੰਚਣ ਦੀ ਸੰਭਾਵਨਾ ਹੈ।
ਮਾਹਿਰ ਕਹਿੰਦੇ ਹਨ ਕਿ listings ਵਧਣ ਨਾਲ ਹੁਣ buyers ਦੀ negotiating power ਵਧ ਗਈ ਹੈ, ਜਿਸ ਨਾਲ ਖਰੀਦਦਾਰ ਪਹਿਲਾਂ ਨਾਲੋਂ ਵਧੀਆ deal ਲੈ ਸਕਦੇ ਹਨ। ਪਰ ਦਿਲਚਸਪ ਗੱਲ ਇਹ ਹੈ ਕਿ Melbourne ਦਾ market ਹੁਣ “two-speed property market” ਬਣਦਾ ਦਿਖ ਰਿਹਾ ਹੈ – ਸਸਤੇ ਅਤੇ middle-range suburbs ਵਿੱਚ ਮੰਗ ਅਜੇ ਵੀ ਮਜ਼ਬੂਤ ਹੈ, ਜਦਕਿ ਮਹਿੰਗੇ ਇਲਾਕਿਆਂ ਵਿੱਚ ਰਫ਼ਤਾਰ ਹੌਲੀ ਪੈ ਰਹੀ ਹੈ।





