ਮੈਲਬਰਨ : ਆਸਟ੍ਰੇਲੀਆ ਦੇ ਹਰ ਰਾਜ ਅਤੇ territory ਵਿੱਚ ਅੱਜ ਰਾਤ ਇੱਕ ਵਿਰਲਾ ਦ੍ਰਿਸ਼ ਦੇਖਣ ਨੂੰ ਮਿਲੇਗਾ। ਅਸਮਾਨ ਵਿੱਚ Rare “Blood Moon” total lunar eclipse ਨਜ਼ਰ ਆਵੇਗਾ, ਜੋ ਲਗਭਗ ਤਿੰਨ ਸਾਲਾਂ ਬਾਅਦ ਆਸਟ੍ਰੇਲੀਆ ਤੋਂ ਸਾਫ਼ ਤੌਰ ’ਤੇ ਵੇਖਿਆ ਜਾ ਸਕੇਗਾ।
Blood Moon ਕੀ ਹੁੰਦਾ ਹੈ?
ਜਦੋਂ ਧਰਤੀ ਸੂਰਜ ਅਤੇ ਚੰਦ ਦੇ ਦਰਮਿਆਨ ਆ ਜਾਂਦੀ ਹੈ ਅਤੇ ਚੰਦ ਪੂਰੀ ਤਰ੍ਹਾਂ ਧਰਤੀ ਦੀ ਛਾਂ ਵਿੱਚ ਆ ਜਾਂਦਾ ਹੈ, ਉਸ ਨੂੰ total lunar eclipse ਕਿਹਾ ਜਾਂਦਾ ਹੈ। ਇਸ ਦੌਰਾਨ ਸੂਰਜ ਦੀ ਰੌਸ਼ਨੀ ਸਿੱਧੀ ਚੰਦ ਤੱਕ ਨਹੀਂ ਪਹੁੰਚਦੀ। ਧਰਤੀ ਦੇ ਵਾਤਾਵਰਣ ਵਿੱਚੋਂ ਲੰਘਦੀ ਲਾਲੀਮਾਈ ਰੌਸ਼ਨੀ ਚੰਦ ’ਤੇ ਪੈਂਦੀ ਹੈ, ਜਿਸ ਕਾਰਨ ਚੰਦ ਦਾ ਰੰਗ ਗੂੜ੍ਹਾ ਲਾਲ ਜਾਂ ਤਾਂਬੇ ਵਰਗਾ ਦਿਖਾਈ ਦਿੰਦਾ ਹੈ — ਇਸੇ ਕਰਕੇ ਇਸਨੂੰ “Blood Moon” ਕਿਹਾ ਜਾਂਦਾ ਹੈ।
ਕਿੰਨਾ ਸਮਾਂ ਦਿਖੇਗਾ?
ਮੌਸਮੀ ਅਨੁਮਾਨਾਂ ਮੁਤਾਬਕ ਇਹ ਦ੍ਰਿਸ਼ ਲਗਭਗ ਇੱਕ ਘੰਟੇ ਤੱਕ ਰਹੇਗਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਨੂੰ ਦੇਖਣ ਲਈ telescope ਦੀ ਲੋੜ ਨਹੀਂ ਹੈ। ਸਾਫ਼ ਅਸਮਾਨ ਹੋਣ ਦੀ ਸੂਰਤ ਵਿੱਚ ਨੰਗੀ ਅੱਖ ਨਾਲ ਵੀ ਇਹ ਦ੍ਰਿਸ਼ ਸਪਸ਼ਟ ਦਿਖਾਈ ਦੇਵੇਗਾ।
ਕਿੱਥੇ ਸਭ ਤੋਂ ਵਧੀਆ ਦਿਖੇਗਾ?
ਸ਼ਹਿਰੀ ਇਲਾਕਿਆਂ ਤੋਂ ਦੂਰ, ਘੱਟ ਰੌਸ਼ਨੀ ਵਾਲੇ ਖੇਤਰਾਂ ਵਿੱਚ ਇਹ ਦ੍ਰਿਸ਼ ਹੋਰ ਵਧੀਆ ਦਿਖ ਸਕਦਾ ਹੈ। ਜੇਕਰ ਬੱਦਲ ਘੱਟ ਰਹੇ, ਤਾਂ ਪੂਰਬੀ, ਕੇਂਦਰੀ ਅਤੇ ਵੈਸਟਰਨ ਆਸਟ੍ਰੇਲੀਆ ਦੇ ਵੱਡੇ ਹਿੱਸਿਆਂ ਵਿੱਚ ਲੋਕ ਇਸ ਖਗੋਲੀ ਘਟਨਾ ਦਾ ਆਨੰਦ ਲੈ ਸਕਣਗੇ।
ਕਿਉਂ ਖ਼ਾਸ ਹੈ ਇਹ ਮੌਕਾ?
ਇਸ ਤਰ੍ਹਾਂ ਦਾ ਪੂਰਾ lunar eclipse ਆਸਟ੍ਰੇਲੀਆ ਤੋਂ ਮੁੜ ਦੇਖਣ ਲਈ ਲੋਕਾਂ ਨੂੰ ਲਗਭਗ ਤਿੰਨ ਸਾਲ ਇੰਤਜ਼ਾਰ ਕਰਨਾ ਪਵੇਗਾ। ਇਸ ਲਈ ਖਗੋਲ ਵਿਗਿਆਨ ਪ੍ਰੇਮੀਆਂ ਲਈ ਇਹ ਇੱਕ ਖ਼ਾਸ ਮੌਕਾ ਹੈ।
Sea7 Australia ਵੱਲੋਂ ਦਰਸ਼ਕਾਂ ਨੂੰ ਅਪੀਲ ਹੈ ਕਿ ਅੱਜ ਰਾਤ ਅਸਮਾਨ ਵੱਲ ਨਜ਼ਰ ਜ਼ਰੂਰ ਮਾਰੋ — ਕਿਉਂਕਿ ਕੁਦਰਤ ਦਾ ਇਹ ਦ੍ਰਿਸ਼ ਹਰ ਰੋਜ਼ ਨਹੀਂ ਮਿਲਦਾ।





