ਮੈਲਬਰਨ : ਆਸਟ੍ਰੇਲੀਅਨ ਸਿੱਖ ਫੋਰਮ ਨੇ ਸਿੱਖ ਗੇਮਜ਼ 2026 ਦੇ ਹਿੱਸੇ ਵਜੋਂ ਇੱਕ ਵੱਡੀ ਖੂਨਦਾਨ ਮੁਹਿੰਮ ਦਾ ਐਲਾਨ ਕੀਤਾ ਹੈ। ਭਾਈ ਭਾਈ ਜਸਵੰਤ ਸਿੰਘ ਖਾਲੜਾ ਦੇ 30ਵੇਂ ਸ਼ਹੀਦੀ ਦਿਹਾੜੇ ਮੌਕੇ ਇਹ ਮੁਹਿੰਮ ਆਸਟ੍ਰੇਲੀਅਨ ਰੈੱਡ ਕ੍ਰਾਸ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ, ਜਿਸ ਦਾ ਮਕਸਦ ਵੱਡੇ ਪੱਧਰ ’ਤੇ ਜ਼ਿੰਦਗੀਆਂ ਬਚਾਉਣਾ ਅਤੇ ਸਿੱਖ ਕਦਰਾਂ-ਕੀਮਤਾਂ — ਸੇਵਾ ਅਤੇ ਮਨੁੱਖਤਾ — ਨੂੰ ਅਮਲ ਵਿੱਚ ਲਿਆਉਣਾ ਹੈ।
ਇਹ ਯਤਨ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਸਮਰਪਿਤ ਹੈ, ਜਿਨ੍ਹਾਂ ਦੀ ਸ਼ਹਾਦਤ ਹਿੰਮਤ, ਇਨਸਾਫ਼ ਅਤੇ ਮਨੁੱਖੀ ਹੱਕਾਂ ਦੀ ਪ੍ਰਤੀਕ ਹੈ। ਫ਼ੋਰਮ ਵੱਲੋਂ ਚਲਾਈਆਂ ਖੂਨਦਾਨ ਮੁਹਿੰਮਾਂ ਬਦੌਲਤ 2023 ਤੋਂ ਹੁਣ ਤੱਕ 1122 ਤੋਂ ਵੱਧ ਜ਼ਿੰਦਗੀਆਂ ਬਚਾਈਆਂ ਜਾ ਚੁੱਕੀਆਂ ਹਨ।
ਸੰਗਤ ਨੂੰ ਸੱਦਾ ਦਿੱਤਾ ਗਿਆ ਹੈ ਕਿ ਉਹ ਖੂਨ, ਪਲਾਜ਼ਮਾ ਜਾਂ ਪਲੇਟਲੈਟ ਦਾਨ ਲਈ https://don8blood.com/3NTs7CP ’ਤੇ ਰਜਿਸਟਰ ਕਰਨ। ਸਮੂਹਕ ਦਾਨ ਸੈਸ਼ਨ 15 ਮਾਰਚ ਨੂੰ ਵਿਕਟੋਰੀਆ ਦੇ Bundoora ਅਤੇ 22 ਮਾਰਚ ਨੂੰ Werribee ਵਿੱਚ ਹੋਣਗੇ। ਵਿਅਕਤੀਗਤ ਦਾਨ ਲਈ ਕੋਈ ਵੀ ਆਪਣੇ ਨੇੜਲੇ ਡੋਨਰ ਸੈਂਟਰ ’ਤੇ ਸਮਾਂ ਬੁੱਕ ਕਰ ਸਕਦਾ ਹੈ। ਮੁਹਿੰਮ ਲਈ ਵਲੰਟੀਅਰ ਵਜੋਂ ਕੰਮ ਕਰਨ ਲਈ ਬਰਿੰਦਰ ਸਿੰਘ ਨੂੰ 0401 795 262 ’ਤੇ ਸੰਪਰਕ ਕੀਤਾ ਜਾ ਸਕਦਾ ਹੈ।





