ਆਸਟ੍ਰੇਲੀਆ ’ਚ ਰਿਟੇਲ, ਫਾਸਟ ਫੂਡ ਅਤੇ ਫਾਰਮੇਸੀ ਖੇਤਰਾਂ ’ਚ ਨੌਜਵਾਨਾਂ ਨੂੰ ਹੁਣ ਵਧੇਰੇ ਤਨਖਾਹ ਮਿਲੇਗੀ

ਮੈਲਬਰਨ : ਫੇਅਰ ਵਰਕ ਕਮਿਸ਼ਨ ਨੇ 18 ਤੋਂ 20 ਸਾਲ ਦੇ ਨੌਜਵਾਨ ਵਰਕਰਾਂ ਲਈ “ਜੂਨੀਅਰ ਪੇ ਰੇਟ” ਖਤਮ ਕਰਨ ਦਾ ਇਤਿਹਾਸਕ ਫੈਸਲਾ ਕੀਤਾ ਹੈ। ਹੁਣ ਰਿਟੇਲ, ਫਾਸਟ ਫੂਡ ਅਤੇ ਫਾਰਮੇਸੀ ਖੇਤਰਾਂ ਵਿੱਚ ਕੰਮ ਕਰਨ ਵਾਲੇ ਲੱਖਾਂ ਨੌਜਵਾਨ ਵਰਕਰ ਵਧੀਆ ਤਨਖਾਹ ਹਾਸਲ ਕਰਨਗੇ। ਪਹਿਲੇ ਵਾਧੇ ਦਸੰਬਰ ਤੋਂ ਸ਼ੁਰੂ ਹੋਣਗੇ ਅਤੇ 2029 ਤੱਕ ਇਹ ਰੇਟ ਪੂਰੀ ਤਰ੍ਹਾਂ ਬਾਲਗ ਮਜ਼ਦੂਰੀ ਦੇ ਬਰਾਬਰ ਹੋ ਜਾਣਗੀਆਂ। ਕਮਿਸ਼ਨ ਨੇ ਕਿਹਾ ਕਿ 18 ਸਾਲ ਦੇ ਨੌਜਵਾਨਾਂ ਦਾ ਕੰਮ ਕਿਸੇ ਵੀ ਬਾਲਗ ਦੇ ਕੰਮ ਜਿੰਨਾ ਹੀ ਕੀਮਤੀ ਹੈ। ਯੂਨੀਅਨਾਂ ਨੇ ਇਸ ਨੂੰ 1970 ਦੇ ਦਹਾਕੇ ਵਿੱਚ ਮਹਿਲਾਵਾਂ ਲਈ ਬਰਾਬਰ ਤਨਖਾਹ ਦੇ ਫੈਸਲੇ ਵਰਗਾ “ਲੈਂਡਮਾਰਕ” ਕਦਮ ਕਰਾਰ ਦਿੱਤਾ ਹੈ।