ਆਸਟ੍ਰੇਲੀਆ ’ਚ ਇੰਟਰਨੈਸ਼ਨਲ ਸਟੂਡੈਂਟਸ ਲਈ Work Hours ਵਧਾਉਣ ਦਾ ਸੁਝਾਅ

ਮੈਲਬਰਨ : ਆਸਟ੍ਰੇਲੀਆ ’ਚ ਇੰਟਰਨੈਸ਼ਨਲ ਸਟੂਡੈਂਟਸ ਲਈ ਕੰਮ ਦੇ ਘੰਟੇ ਵਧਾਉਣ ਦਾ ਇੱਕ ਨਵਾਂ ਸੁਝਾਅ ਸਾਹਮਣੇ ਆਇਆ ਹੈ। ਮੁੱਖ ਵਿਰੋਧੀ ਗਠਜੋੜ — Liberal–National Coalition — ਵੱਲੋਂ Parliament ਦੇ Budget Office ਵਿੱਚ ਇਹ ਮਾਮਲਾ ਰੱਖਿਆ ਗਿਆ ਹੈ। ਸੁਝਾਅ ਅਨੁਸਾਰ study terms ਦੌਰਾਨ student visa holders ਲਈ ਮੌਜੂਦਾ 48 hours per fortnight ਦੀ ਸੀਮਾ ਨੂੰ ਵਧਾ ਕੇ 60 hours per fortnight ਕੀਤਾ ਜਾਵੇ। ਯਾਨੀ ਹਰ ਪੰਦਰਵਾੜੇ ਵਿੱਚ 12 ਘੰਟਿਆਂ ਦਾ ਵਾਧਾ। ਇਹ ਨਿਯਮ 1 July 2026 ਤੋਂ ਲਾਗੂ ਕਰਨ ਦੀ ਗੱਲ ਕੀਤੀ ਗਈ ਹੈ।

Parliamentary Budget Office ਦੀ costing ਰਿਪੋਰਟ ਮੁਤਾਬਕ, ਇਸ ਕਦਮ ਨਾਲ 2025-26 Budget ਦੌਰਾਨ ਲਗਭਗ $334 million ਦਾ ਵਾਧੂ tax revenue ਆ ਸਕਦਾ ਹੈ। ਅੰਕੜਿਆਂ ਅਨੁਸਾਰ ਕਰੀਬ 63% ਸਟੂਡੈਂਟਸ ਹੀ ਮੌਜੂਦਾ limit ਤੱਕ ਕੰਮ ਕਰਦੇ ਹਨ ਅਤੇ ਲਗਭਗ 90% ਨਵੀਂ 60 hours limit ਦਾ ਪੂਰਾ ਲਾਭ ਲੈ ਸਕਦੇ ਹਨ। ਹਾਲਾਂਕਿ ਰਿਪੋਰਟ ਵਿੱਚ overseas student visas ਦੀ ਗਿਣਤੀ ਘਟਾਉਣ ਦਾ ਵੀ ਜ਼ਿਕਰ ਹੈ।

ਜੇ ਇਹ ਸੁਝਾਅ ਮਨਜ਼ੂਰ ਹੁੰਦਾ ਹੈ ਤਾਂ international students ਲਈ ਵੱਧ ਕੰਮ ਦੇ ਮੌਕੇ ਬਣ ਸਕਦੇ ਹਨ, ਨਾਲ ਹੀ ਸਰਕਾਰ ਨੂੰ personal income tax ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ।