ਮੈਲਬਰਨ : ਆਸਟ੍ਰੇਲੀਆ ਦੀ ਅਰਥਵਿਵਸਥਾ 2025 ਦੀ ਦਸੰਬਰ ਤਿਮਾਹੀ ਵਿੱਚ 2.6% ਦੀ ਸਾਲਾਨਾ ਦਰ ਨਾਲ ਵਧੀ, ਜੋ 2023 ਤੋਂ ਬਾਅਦ ਸਭ ਤੋਂ ਤੇਜ਼ ਗਤੀ ਹੈ। ਤਿਮਾਹੀ ਵਾਧਾ 0.8% ਰਿਹਾ, ਜੋ ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਦੀ 2.3% ਦੀ ਭਵਿੱਖਬਾਣੀ ਤੋਂ ਵੱਧ ਸੀ। ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ (ABS) ਨੇ ਦੱਸਿਆ ਕਿ 19 ਵਿੱਚੋਂ 17 ਉਦਯੋਗਾਂ ਵਿੱਚ ਵਾਧਾ ਦਰਜ ਕੀਤਾ ਗਿਆ। ਕਾਰਪੋਰੇਟ ਮੁਨਾਫ਼ੇ 2.2% ਵਧੇ, ਜਿਨ੍ਹਾਂ ਵਿੱਚ ਮਾੲਨਿੰਗ ਸਭ ਤੋਂ ਅੱਗੇ ਰਿਹਾ। ਨਿੱਜੀ ਨਿਵੇਸ਼ ਡਾਟਾ ਸੈਂਟਰਾਂ ਅਤੇ ਏਅਰਕਰਾਫ਼ਟ ਵਿੱਚ ਵਧਦਾ ਰਿਹਾ, ਜਦਕਿ ਸਰਕਾਰੀ ਨਿਵੇਸ਼ ਰੱਖਿਆ ਅਤੇ ਆਵਾਜਾਈ ਢਾਂਚੇ ਵਿੱਚ ਵਧਿਆ। ਘਰੇਲੂ ਬਚਤ ਦਰ 6.9% ਤੱਕ ਪਹੁੰਚ ਗਈ, ਜੋ 2022 ਤੋਂ ਬਾਅਦ ਸਭ ਤੋਂ ਉੱਚੀ ਹੈ। ਹਾਲਾਂਕਿ ਇਹ ਅੰਕੜੇ ਹੌਸਲਾ ਅਫ਼ਜ਼ਾਈ ਕਰਦੇ ਹਨ, ਪਰ ਮਹਿੰਗਾਈ ਦੇ ਦਬਾਅ ਕਾਰਨ RBA ਨੇ ਫਰਵਰੀ ਵਿੱਚ ਵਿਆਜ ਦਰਾਂ ਵਧਾਈਆਂ। ਇਸ ਦੇ ਨਾਲ ਹੀ, ਮਿਡਲ ਈਸਟ ਸੰਘਰਸ਼ ਕਾਰਨ ਤੇਲ ਦੀਆਂ ਕੀਮਤਾਂ ਅਤੇ ਵਿਸ਼ਵ ਅਰਥਵਿਵਸਥਾ ਉੱਤੇ ਪ੍ਰਭਾਵ ਦੀ ਨਿਗਰਾਨੀ ਕੀਤੀ ਜਾ ਰਹੀ ਹੈ।
ਆਸਟ੍ਰੇਲੀਆ ਦੀ ਅਰਥਵਿਵਸਥਾ ਤਿੰਨ ਸਾਲਾਂ ’ਚ ਸਭ ਤੋਂ ਤੇਜ਼ ਰਫ਼ਤਾਰ ’ਤੇ ਪਹੁੰਚੀ





