ਮੈਲਬਰਨ ਦੇ ਕੂੜੇਦਾਨ ’ਚ ਔਰਤ ਦੀ ਲਾਸ਼ ਕੇਸ ’ਚ Coolaroo ਦਾ ਵਿਅਕਤੀ ਗ੍ਰਿਫ਼ਤਾਰ

Sea7 Australia Team
1 Min Read

ਮੈਲਬਰਨ : ਔਰਤ ਦੀ ਲਾਸ਼ ਨੂੰ ਕੂੜੇਦਾਨ ਵਿੱਚ ਤੁੰਨ ਕੇ ਸੁੱਟਣ ਦੇ ਮਾਮਲੇ ’ਚ ਕਤਲ ਦੀ ਜਾਂਚ ਕਰਨ ਵਾਲੇ ਜਾਸੂਸਾਂ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। Epping ਸਥਿਤ ਕੂੜੇ ਦੇ ਢੇਰ ‘ਤੇ ਕੰਮ ਕਰਨ ਵਾਲੇ ਵਰਕਰਾਂ ਨੂੰ ਬੁੱਧਵਾਰ ਨੂੰ ਕੂੜਾ ਸੁੱਟਣ ਵਾਲੇ ਸ਼ੈੱਡ ਦੇ ਅੰਦਰ 67 ਸਾਲਾਂ ਦੀ ਔਰਤ, Annette Brennan, ਦੀ ਲਾਸ਼ ਮਿਲੀ। ਉਹ ਇੰਗਲਿਸ਼ ਟੀਚਰ ਦਾ ਕੰਮ ਕਰਦੀ ਸੀ। ਪੁਲਿਸ ਨੇ ਅੱਜ Glenroy ਵਿੱਚ ਇੱਕ 45 ਸਾਲਾ Coolaroo ਦੇ ਵਿਅਕਤੀ, Stephen Fleming, ਨੂੰ ਗ੍ਰਿਫਤਾਰ ਕੀਤਾ ਹੈ ਅਤੇ ਔਰਤ ਦੀ ਮੌਤ ਬਾਰੇ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ। ਮੰਨਿਆ ਜਾ ਰਿਹਾ ਹੈ ਕਿ ਇਹ ਦੋਵੇਂ ਇੱਕ-ਦੂਜੇ ਨੂੰ ਜਾਣਦੇ ਸਨ। ਜਿਨ੍ਹਾਂ ਵਰਕਰਾਂ ਨੂੰ ਕੂੜੇ ਦੇ ਢੇਰ ’ਤੇ ਲਾਸ਼ ਮਿਲੀ ਸੀ ਉਹ ਡਰੇ ਹੋਏ ਹਨ ਅਤੇ ਡਾਕਟਰੀ ਸਲਾਹ-ਮਸ਼ਵਰਾ ਪ੍ਰਾਪਤ ਕਰ ਰਹੇ ਹਨ। ਜਾਸੂਸ ਉਸ ਔਰਤ ਦੀ ਰਸਮੀ ਤੌਰ ‘ਤੇ ਪਛਾਣ ਕਰਨ ਲਈ ਪੋਸਟਮਾਰਟਮ ਦੇ ਨਤੀਜਿਆਂ ਦੀ ਉਡੀਕ ਕਰ ਰਹੇ ਹਨ। ਉਸ ਦੀ ਮੌਤ ਦੇ ਆਲੇ-ਦੁਆਲੇ ਦੇ ਹਾਲਾਤਾਂ ਦੀ ਜਾਂਚ ਜਾਰੀ ਹੈ।

TAGGED:
Share This Article