ਕਮਲਪ੍ਰੀਤ ਸਿੰਘ ਬਣਿਆ ਆਸਟ੍ਰੇਲੀਅਨ ਏਅਰ ਫ਼ੋਰਸ ’ਚ ਫ਼ਲਾਇੰਗ ਅਫ਼ਸਰ

Sea7 Australia Team
1 Min Read

ਮੈਲਬਰਨ : ਪੰਜਾਬ ਦੇ ਕਪੂਰਥਲਾ ਦਾ ਜੰਮਪਲ ਕਮਲਪ੍ਰੀਤ ਸਿੰਘ ਰਾਇਲ ਆਸਟ੍ਰੇਲੀਅਨ ਏਅਰ ਫੋਰਸ ਵਿੱਚ ਫਲਾਇੰਗ ਅਫਸਰ (ਏਰੋਨਾਟਿਕਲ ਇੰਜੀਨੀਅਰ) ਬਣ ਗਿਆ ਹੈ। ਕਪੂਰਥਲਾ ਦੇ ਸੈਂਟਰਲ ਅਤੇ ਆਰਮੀ ਸਕੂਲਾਂ ਦੇ ਸਾਬਕਾ ਵਿਦਿਆਰਥੀ ਅਤੇ ਜਲੰਧਰ ਦੇ ਡੇਵੀਏਟ ਤੋਂ ਇੰਜੀਨੀਅਰਿੰਗ ਗਰੈਜੂਏਟ, ਕਮਲਪ੍ਰੀਤ ਨੇ 2017 ਵਿੱਚ ਵਰਕ ਪਰਮਿਟ ’ਤੇ ਆਸਟ੍ਰੇਲੀਆ ਜਾਣ ਤੋਂ ਪਹਿਲਾਂ ਪੰਜਾਬ ਦੇ ਗੋਇੰਦਵਾਲ ਪਾਵਰ ਪਲਾਂਟ ਵਿੱਚ ਕੰਮ ਕੀਤਾ ਸੀ।

ਆਸਟ੍ਰੇਲੀਆ ’ਚ ਸੱਤ ਸਾਲਾਂ ਤੋਂ ਵੱਧ ਸਮੇਂ ਤੱਕ ਇੱਕ ਕੰਪਨੀ ਵਿੱਚ ਇੰਜੀਨੀਅਰ ਵਜੋਂ ਕੰਮ ਕਰਨ ਤੋਂ ਬਾਅਦ, ਉਸ ਨੇ ਲਗਭਗ ਦੋ ਸਾਲ ਪਹਿਲਾਂ ਆਸਟ੍ਰੇਲੀਆ ਦੀ ਸਿਟੀਜ਼ਨਸ਼ਿਪ ਪ੍ਰਾਪਤ ਕੀਤੀ ਸੀ। ਉਸ ਨੇ ਵਿਕਟੋਰੀਆ ਦੇ Sale ਵਿੱਚ ਅਫਸਰ ਟ੍ਰੇਨਿੰਗ ਸਕੂਲ ਵਿੱਚ ਸਖ਼ਤ ਸ਼ੁਰੂਆਤੀ ਅਫਸਰ ਕੋਰਸ ਪੂਰਾ ਕੀਤਾ ਅਤੇ ਪਿਛਲੇ ਹਫ਼ਤੇ ਹੀ ਆਸਟ੍ਰੇਲੀਆਈ ਹਵਾਈ ਫੌਜ ਵਿੱਚ ਅਫਸਰ ਦੀ ਭੂਮਿਕਾ ਲਈ ਯੋਗਤਾ ਪ੍ਰਾਪਤ ਕੀਤੀ। ਇਸ ਮੌਕੇ ਕਮਲਪ੍ਰੀਤ ਸਿੰਘ ਨੇ ਕਿਹਾ, ‘‘ਮੈਨੂੰ ਆਸਟ੍ਰੇਲੀਆ ਦੀ ਸੁਰੱਖਿਆ ਅਤੇ ਸੇਵਾ ਕਰਨ ਅਤੇ ਯੋਗਦਾਨ ਪਾਉਣ ਦਾ ਮਾਣ ਹੈ।’’ ਕਮਲਪ੍ਰੀਤ ਦੇ ਪਿਤਾ ਅਤੇ ਦਾਦਾ ਵੀ ਫ਼ੌਜੀ ਸਨ ਅਤੇ ਉਨ੍ਹਾਂ ਨੇ ਭਾਰਤੀ ਫ਼ੌਜ ’ਚ ਕਈ ਸਾਲ ਸੇਵਾ ਕੀਤੀ। ਇਹੀ ਨਹੀਂ ਉਸ ਦਾ ਵੱਡਾ ਭਰਾ ਸਰਬਜੀਤ ਸਿੰਘ NSW ’ਚ 10 ਸਾਲ ਤੋਂ ਪੁਲਿਸ ਅਫ਼ਸਰ ਦੀ ਸੇਵਾ ਨਿਭਾ ਰਿਹਾ ਹੈ।

Share This Article