Melbourne copycat posters: ਮੈਲਬਰਨ ’ਚ ‘ਨਫ਼ਰਤ ਭਰੇ’ ਪੋਸਟਰਾਂ ਨੇ ਛੇੜੀ ਨਵੀਂ ਚਰਚਾ

ਮੈਲਬਰਨ : Melbourne ਦੇ CBD ਵਿੱਚ ਹਾਲ ਹੀ ਵਿੱਚ 40 ਤੋਂ ਵੱਧ ਥਾਵਾਂ ’ਤੇ Bondi Beach Attack ਦੇ ਦੋਸ਼ੀ ਨਵੀਦ ਅਕਰਮ ਦੇ ਪੋਸਟਰ (Melbourne copycat posters) ਆਸਟ੍ਰੇਲੀਆ ਵਿੱਚ ਬਹੁ-ਸੱਭਿਆਚਾਰਕ ਕਦਰਾਂ-ਕੀਮਤਾਂ ਦੀ ਰੱਖਿਆ ਲਈ ਗੰਭੀਰ ਚਰਚਾ ਦਾ ਕਾਰਨ ਬਣੀ ਹੈ।

ਇਹ ਪੋਸਟਰ ਮਸ਼ਹੂਰ ਸਟ੍ਰੀਟ ਆਰਟਿਸਟ Peter Drew ਦੀ “Aussie” ਸੀਰੀਜ਼ ਦੀ ਨਕਲ ਵਜੋਂ ਬਣਾਏ ਗਏ ਹਨ। ਮੈਲਬਰਨ ਦੇ ਲਾਰਡ ਮੇਅਰ ਨਿਕ ਰੀਸ ਨੇ ਇਨ੍ਹਾਂ ਪੋਸਟਰਾਂ ਨੂੰ “ਘਿਨੌਣਾ” ਅਤੇ “ਬਿਮਾਰ ਸੋਚ” ਵਾਲਾ ਕਿਹਾ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ Peter Drew ਦਾ ਅਸਲੀ ਕੰਮ ਬਹੁ-ਸੱਭਿਆਚਾਰਕਤਾ ਅਤੇ ਰਾਸ਼ਟਰੀ ਪਛਾਣ ਦਾ ਜਸ਼ਨ ਮਨਾਉਂਦਾ ਹੈ, ਜਦਕਿ ਇਨ੍ਹਾਂ ਦੀ ਨਕਲ ਨਫ਼ਰਤ ਅਤੇ ਵੰਡ ਫੈਲਾਉਂਦੀ ਹੈ।

ਮੈਲਬਰਨ

ਸ਼ਹਿਰ ਪ੍ਰਸ਼ਾਸਨ ਨੇ ਨਵੀਂ ਨੀਤੀ ਅਨੁਸਾਰ ਐਲਾਨ ਕੀਤਾ ਹੈ ਕਿ ਕਿਸੇ ਵੀ ਨਸਲੀ ਜਾਂ ਘ੍ਰਿਣਾਤਮਕ ਸਮੱਗਰੀ ਨੂੰ ਇੱਕ ਘੰਟੇ ਦੇ ਅੰਦਰ ਹਟਾਇਆ ਜਾਵੇਗਾ। ਯਹੂਦੀ ਕੌਂਸਲ ਦੇ ਪ੍ਰਧਾਨ Daniel Aghion ਨੇ ਕਿਹਾ ਕਿ ਇਹ ਪੋਸਟਰ Bondi Beach Attack ਦੇ ਪੀੜਤਾਂ ਲਈ “ਅਪਮਾਨਜਨਕ” ਹਨ।

14 ਦਸੰਬਰ ਨੂੰ ਸਿਡਨੀ ਸਥਿਤ Bondi Beach ਉਤੇ ਦੋ ਹਮਲਾਵਰਾਂ ਨੇ ਗੋਲੀਬਾਰੀ ਕੀਤੀ ਸੀ, ਜਿਸ ਵਿੱਚ 15 ਯਹੂਦੀ ਲੋਕ ਮਾਰੇ ਗਏ ਅਤੇ ਦਰਜਨਾਂ ਜ਼ਖ਼ਮੀ ਹੋਏ। ਨਵੀਦ ਅਕਰਮ ’ਤੇ 59 ਦੋਸ਼ ਲਗੇ ਹਨ।