India revamps baggage rules: ਇੰਡੀਆ ਨੇ ਬਦਲੇ ਬੈਗੇਜ ਰੂਲਜ਼, 40 ਗ੍ਰਾਮ ਤਕ ਦੀ ਜਿਊਲਰੀ ਹੋਈ ਡਿਊਟੀ ਫ਼੍ਰੀ

ਮੈਲਬਰਨ : ਇੰਡੀਆ ਨੇ 2026 ਲਈ ਨਵੇਂ ਬੈਗੇਜ ਰੂਲਜ਼ ਜਾਰੀ ਕੀਤੇ ਹਨ। ਇਹ ਬਦਲਾਅ ਯਾਤਰੀਆਂ ਲਈ ਸਹੂਲਤਜਨਕ ਹਨ ਅਤੇ ਭਾਰਤ ਨੂੰ ਟੂਰਿਸਟ-ਫਰੈਂਡਲੀ ਬਣਾਉਣ ਵੱਲ ਵੱਡਾ ਕਦਮ ਮੰਨਿਆ ਜਾ ਰਿਹਾ ਹੈ।

ਡਿਊਟੀ-ਫ੍ਰੀ ਸੀਮਾ ਵਧਾਈ ਗਈ:

  • ਭਾਰਤੀ ਨਿਵਾਸੀ, ਵਿਦੇਸ਼ੀ ਨਾਗਰਿਕ (ਨਾਨ-ਟੂਰਿਸਟ ਵੀਜ਼ਾ ਨਾਲ) ਹੁਣ 75,000 ਰੁਪਏ ਤੱਕ ਸਮਾਨ ਡਿਊਟੀ-ਫ੍ਰੀ ਲਿਆ ਸਕਦੇ ਹਨ
  • ਵਿਦੇਸ਼ੀ ਸੈਲਾਨੀ ਲਈ ਸੀਮਾ ਰੁਪਏ 25,000 ਰੁਪਏ ਹੈ
  • ਕ੍ਰਿਊ ਮੈਂਬਰਾਂ ਲਈ 2,500 ਰੁਪਏ
  • ਜ਼ਮੀਨੀ ਸਰਹੱਦ ਰਾਹੀਂ ਆਉਣ ਵਾਲਿਆਂ ਲਈ ਕੋਈ ਛੋਟ ਨਹੀਂ

ਟ੍ਰਾਂਸਫਰ ਆਫ ਰੈਜ਼ਿਡੈਂਸ:

  • 12 ਮਹੀਨੇ ਤੋਂ ਘੱਟ ਵਿਦੇਸ਼ ਰਹਿਣ ਵਾਲੇ 1.5 ਲੱਖ ਰੁਪਏ ਤੱਕ ਘਰੇਲੂ ਸਮਾਨ ਲਿਆ ਸਕਦੇ ਹਨ
  • 1–2 ਸਾਲ ਰਹਿਣ ਵਾਲੇ 3 ਲੱਖ ਰੁਪਏ ਤੱਕ
  • 2 ਸਾਲ ਤੋਂ ਵੱਧ ਰਹਿਣ ਵਾਲੇ 7.5 ਲੱਖ ਰੁਪਏ ਤੱਕ

ਗਹਿਣਿਆਂ ਦੇ ਨਿਯਮ:

  • ਹੁਣ ਵੈਲਿਊ ਨਹੀਂ, ਵਜ਼ਨ ਅਧਾਰਿਤ ਸੀਮਾ
  • ਔਰਤਾਂ (1 ਸਾਲ ਤੋਂ ਵੱਧ ਵਿਦੇਸ਼ ਰਹਿਣ ਤੋਂ ਬਾਅਦ) 40 ਗ੍ਰਾਮ ਤੱਕ ਡਿਊਟੀ-ਫ੍ਰੀ
  • ਹੋਰ ਯਾਤਰੀ 20 ਗ੍ਰਾਮ ਤੱਕ

ਹੋਰ ਸਹੂਲਤਾਂ:

  • 18 ਸਾਲ ਤੋਂ ਵੱਧ ਯਾਤਰੀ ਇੱਕ ਲੈਪਟਾਪ ਡਿਊਟੀ-ਫ੍ਰੀ ਲਿਆ ਸਕਦੇ ਹਨ
  • ਪਾਲਤੂ ਜਾਨਵਰਾਂ ਲਈ ਸਪਸ਼ਟ ਨਿਯਮ
  • ਡਿਜ਼ਿਟਲ ਡਿਕਲੇਰੇਸ਼ਨ ਨਾਲ ਪ੍ਰਕਿਰਿਆ ਹੋਰ ਆਸਾਨ