Jesse Van Rootselaar ਵਜੋਂ ਹੋਈ ਕੈਨੇਡਾ ਦੇ ਸਕੂਲ ਵਿੱਚ ਗੋਲੀਕਾਂਡ ਦੇ ਦੋਸ਼ੀ ਦੀ ਪਛਾਣ, ਹਮਲਾਵਰ ਸਮੇਤ 9 ਮੌਤਾਂ

ਮੈਲਬਰਨ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸਟੇਟ ਦੇ ਛੋਟੇ ਸ਼ਹਿਰ Tumbler Ridge ਵਿੱਚ ਹੋਈ ਭਿਆਨਕ ਗੋਲੀਬਾਰੀ ਨੇ ਦੇਸ਼ ਨੂੰ ਹਿਲਾ ਦਿੱਤਾ ਹੈ। ਪੁਲਿਸ ਨੇ ਦੋਸ਼ੀ ਦੀ ਪਛਾਣ 18 ਸਾਲ ਦੀ Jesse Van Rootselaar ਵਜੋਂ ਕੀਤੀ ਹੈ, ਜੋ ਘਟਨਾ ਤੋਂ ਬਾਅਦ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਮਰ ਗਈ। ਜ਼ਿਕਰਯੋਗ ਹੈ ਕਿ ਉਹ ਨਰ ਵਜੋਂ ਪੈਦਾ ਹੋਈ ਸੀ ਪਰ ਛੇ ਸਾਲ ਪਹਿਲਾਂ ਹੀ ਸੈਕਸ ਬਦਲਵਾ ਕੇ ਮਾਦਾ ਬਣ ਗਈ ਸੀ। ਉਸ ਨੂੰ ਮਾਨਸਿਕ ਤੌਰ ’ਤੇ ਬਿਮਾਰ ਦੱਸਿਆ ਜਾ ਰਿਹਾ ਹੈ।

ਇਸ ਹਮਲੇ ਵਿੱਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿੱਚ ਇੱਕ ਅਧਿਆਪਕਾ ਅਤੇ 13 ਤੋਂ 17 ਸਾਲ ਦੇ ਵਿਦਿਆਰਥੀ ਸ਼ਾਮਲ ਹਨ। 25 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਨਾਜ਼ੁਕ ਹੈ। ਪੁਲਿਸ ਨੇ ਦੱਸਿਆ ਕਿ ਦੋਸ਼ੀ ਨੇ ਪਹਿਲਾਂ ਆਪਣੇ ਘਰ ਵਿੱਚ ਮਾਂ ਅਤੇ ਸੌਤੇਲੇ ਭਰਾ ਨੂੰ ਮਾਰਿਆ, ਫਿਰ ਸਕੂਲ ਵਿੱਚ ਦਾਖਲ ਹੋ ਕੇ ਗੋਲੀਬਾਰੀ ਕੀਤੀ।

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੰਸਦ ਵਿੱਚ ਮੌਨ ਧਾਰਨ ਕਰ ਕੇ ਪੀੜਤਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਦੇਸ਼ ਭਰ ਵਿੱਚ ਝੰਡੇ ਅੱਧੇ ਝੁਕਾਉਣ ਦਾ ਐਲਾਨ ਕੀਤਾ। ਬ੍ਰਿਟਿਸ਼ ਕੋਲੰਬੀਆ ਵਿੱਚ ਵੀਰਵਾਰ ਨੂੰ ਸ਼ੋਕ ਦਿਵਸ ਮਨਾਇਆ ਜਾਵੇਗਾ। ਇਹ ਘਟਨਾ ਕੈਨੇਡਾ ਦੇ ਇਤਿਹਾਸ ਦੀਆਂ ਸਭ ਤੋਂ ਭਿਆਨਕ ਸਕੂਲੀ ਗੋਲੀਬਾਰੀਆਂ ਵਿੱਚੋਂ ਇੱਕ ਮੰਨੀ ਜਾ ਰਹੀ ਹੈ।