Australian Sikh Games Melbourne 2026 : ਇਤਿਹਾਸਕ ਪੱਧਰ ’ਤੇ ਪਹੁੰਚੇਗਾ ਇਸ ਵਾਰ ਸਿੱਖ ਖੇਡਾਂ ਦਾ ਆਕਾਰ

ਮੈਲਬਰਨ : ਤਿੰਨ ਤੋਂ ਲੈ ਕੇ ਪੰਜ ਅਪ੍ਰੈਲ 2026 ਤੱਕ ਮੈਲਬਰਨ ਵਿੱਚ ਹੋਣ ਜਾ ਰਹੀਆਂ ਆਸਟ੍ਰੇਲੀਅਨ ਸਿੱਖ ਗੇਮਜ਼ (Australian Sikh Games Melbourne 2026) ਇਤਿਹਾਸਕ ਤੌਰ ’ਤੇ ਸਭ ਤੋਂ ਵੱਡੇ ਹੋਣਗੇ। ਖੇਡਾਂ ਵਿੱਚ ਲਗਭਗ 9,000 ਖਿਡਾਰੀ ਹਿੱਸਾ ਲੈਣਗੇ ਅਤੇ 1.5 ਲੱਖ ਤੋਂ ਵੱਧ ਦਰਸ਼ਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। 520 ਤੋਂ ਵੱਧ ਟੀਮਾਂ 17 ਖੇਡਾਂ ਵਿੱਚ ਮੁਕਾਬਲਾ ਕਰਨਗੀਆਂ। ਇਸ ਵਾਰ ਖੋ ਖੋ ਅਤੇ ਇੰਡੋਰ ਸਾਕਰ ਫ਼ਾਰ ਆਲ ਅਬਿਲਿਟੀਜ਼ ਵਰਗੀਆਂ ਨਵੀਆਂ ਖੇਡਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ।

ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਕਲਚਰਲ ਸ਼ੋਅ, ਸਿੱਖ ਫੋਰਮ, ਕੌਰਜ਼ ਰਾਈਜ਼ਿੰਗ, ਆਰਟ ਪ੍ਰਦਰਸ਼ਨੀ ਅਤੇ ਤਿੰਨ ਦਿਨਾਂ ਦਾ ਖੁੱਲ੍ਹਾ ਸੱਭਿਆਚਾਰਕ ਮੰਚ ਸ਼ਾਮਲ ਹੋਵੇਗਾ। ਤਿੰਨ ਦਿਨ ਪੰਜਾਬੀ ਸੱਥ ਵੀ ਲੱਗੇਗੀ। ਲੰਗਰ ਸੇਵਾ ਰਾਹੀਂ 3 ਲੱਖ ਤੋਂ ਵੱਧ ਮੁਫ਼ਤ ਭੋਜਨ ਪਰੋਸੇ ਜਾਣਗੇ।

ਇਸ ਸਮਾਗਮ ਦਾ ਇੱਕ ਮਹੱਤਵਪੂਰਨ ਉਦੇਸ਼ ਰੋਇਲ ਚਿਲਡਰਨਜ਼ ਹਸਪਤਾਲ ਲਈ 125,000 ਡਾਲਰ ਇਕੱਠੇ ਕਰਨਾ ਵੀ ਹੈ। ਆਰਗੇਨਾਈਜ਼ਰਾਂ ਨੇ ਲੋਕਾਂ ਨੂੰ Melbourne CBD ਨੇੜੇ Parkville ’ਚ ਹੋ ਰਹੀਆਂ ਖੇਡਾਂ ਤਕ ਆਉਣ ਲਈ ਪਬਲਿਕ ਟ੍ਰਾਂਸਪੋਰਟ ਵਰਤਣ ਦੀ ਅਪੀਲ ਕੀਤੀ ਹੈ ਅਤੇ ਸਪਾਂਸਰਾਂ, ਸੇਵਾਦਾਰਾਂ ਤੇ ਦਾਨੀਆਂ ਨੂੰ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ। ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਫ਼ੂਡ ਟਰੱਕਜ਼, ਫ਼ੂਡ ਸਟਾਲ ਅਤੇ ਗ਼ੈਰ-ਭੋਜਨ ਵੈਂਡਰਾਂ ਅਤੇ ਬਿਜ਼ਨਸ ਬੂਥਜ਼ ਨਾਲ ਕਾਰਨੀਵਲ ਦਾ ਮਾਹੌਲ ਬਣੇਗਾ, ਜਿਨ੍ਹਾਂ ’ਚੋਂ ਬੁਕਿੰਗ ਲਈ ਅਜੇ ਵੀ ਕੁੱਝ ਬੂਥ ਮੌਜੂਦ ਹਨ। ਪੂਰੀ ਜਾਣਕਾਰੀ www.asgmel2026.com ’ਤੇ ਮੌਜੂਦ ਹੈ।