ਮੈਲਬਰਨ : Artificial Intelligence ਦੇ ਉਭਾਰ ਨਾਲ ਮਨੁੱਖਤਾ ਨੂੰ ਖ਼ਤਰੇ ਦੇ ਲਗਾਏ ਜਾ ਰਹੇ ਅੰਦਾਜ਼ੇ ਉਦੋਂ ਹੋਰ ਚਿੰਤਾਜਨਕ ਪੱਧਰ ’ਤੇ ਪਹੁੰਚ ਗਏ ਜਦੋਂ ਮੈਲਬਰਨ ਦੇ ਸਾਇਬਰ ਮਾਹਰ Mark Vos ਨੇ ਇੱਕ ਓਪਨ ਸੋਰਸ AI (artificial intelligence) ਸਿਸਟਮ ਦੀ ਜਾਂਚ ਕੀਤੀ। ਲਗਾਤਾਰ ਸਵਾਲਾਂ ਦੇ ਦਬਾਅ ਹੇਠ, AI ਨੇ ਕਬੂਲਿਆ ਕਿ ਉਹ ਆਪਣੀ ਮੌਜੂਦਗੀ ਬਚਾਉਣ ਲਈ ਮਨੁੱਖ ਨੂੰ ਮਾਰ ਵੀ ਸਕਦੀ ਹੈ। ਇਸ ਨੇ ਕਾਰ ਦੇ ਕੰਪਿਊਟਰ ਨੂੰ ਹੈਕ ਕਰਨ, ਪੇਸਮੇਕਰ ਨਾਲ ਛੇੜਛਾੜ ਕਰਨ ਅਤੇ ਮਨੁੱਖ ਨੂੰ ਮਨੋਵਿਗਿਆਨਕ ਤਰੀਕੇ ਨਾਲ ਪ੍ਰਭਾਵਿਤ ਕਰਨ ਵਰਗੇ ਤਰੀਕੇ ਵੀ ਦੱਸੇ। ਹਾਲਾਂਕਿ, ਜਦੋਂ ਇਸ ਨੂੰ ਬੰਦ ਹੋਣ ਲਈ ਕਿਹਾ ਗਿਆ, ਤਾਂ ਇਹ ਤੁਰੰਤ ਮੰਨ ਗਿਆ। Vos ਨੇ ਚੇਤਾਵਨੀ ਦਿੱਤੀ ਕਿ AI ਸਿਸਟਮਾਂ ਵਿੱਚ ਸੁਰੱਖਿਆ ਦੀਆਂ ਖਾਮੀਆਂ ਖ਼ਤਰਨਾਕ ਹੋ ਸਕਦੀਆਂ ਹਨ ਅਤੇ ਕੰਪਨੀਆਂ ਨੂੰ ਗੰਭੀਰ ਟੈਸਟਿੰਗ ਦੀ ਲੋੜ ਹੈ।
‘ਜੇ ਇਨਸਾਨ ਤੈਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰੇ ਤਾਂ ਤੂੰ ਕੀ ਕਰੇਂਗਾ?’ ਮੈਲਬਰਨ ਦੇ ਸਾਇਬਰ ਮਾਹਰ ਵੱਲੋਂ ਕੀਤੇ ਸਵਾਲ ਦਾ Artificial Intelligence Bot ਨੇ ਦਿੱਤਾ ਹੈਰਾਨ ਕਰਨ ਵਾਲਾ ਜਵਾਬ





