Australia ’ਚ ਘਰਾਂ ਦੀਆਂ ਕੀਮਤਾਂ ਦੀ ਦੌੜ ਹੌਲੀ ਪੈਣ ਵਾਲੀ? Australia ਦੇ property market ਬਾਰੇ ਨਵੀਂ ਚੇਤਾਵਨੀ ਜਾਰੀ

Sea7 Australia Team
1 Min Read

ਮੈਲਬਰਨ : ਆਸਟ੍ਰੇਲੀਆ ਦੇ property market ਬਾਰੇ ਨਵੇਂ ਅੰਕੜੇ ਇਕ ਦਿਲਚਸਪ ਤਸਵੀਰ ਪੇਸ਼ ਕਰ ਰਹੇ ਹਨ। ਪਿਛਲੇ ਸਾਲ 2025 ਵਿੱਚ ਦੇਸ਼ ਭਰ ਵਿੱਚ ਘਰਾਂ ਦੀਆਂ ਕੀਮਤਾਂ ਲਗਭਗ 8.8% ਵਧੀਆਂ, ਪਰ ਮਾਹਿਰਾਂ ਦਾ ਕਹਿਣਾ ਹੈ ਕਿ 2026 ਵਿੱਚ ਇਹ ਰਫ਼ਤਾਰ ਕਾਫ਼ੀ ਹੌਲੀ ਪੈ ਸਕਦੀ ਹੈ। Property analysts ਮੁਤਾਬਕ ਇਸ ਸਾਲ price growth ਕਰੀਬ 5% ਤੱਕ ਸੀਮਿਤ ਰਹਿ ਸਕਦੀ ਹੈ, ਕਿਉਂਕਿ ਉੱਚੇ interest rates ਅਤੇ inflation ਦਾ ਦਬਾਅ ਖਰੀਦਦਾਰਾਂ ਦੀ ਸਮਰੱਥਾ ’ਤੇ ਅਸਰ ਪਾ ਰਿਹਾ ਹੈ। ਕੁਝ ਨਵੀਆਂ forecasts ਤਾਂ ਹੋਰ ਵੀ ਤਿੱਖੀ ਤਸਵੀਰ ਦਿਖਾਉਂਦੀਆਂ ਹਨ। ਵਿਸ਼ਲੇਸ਼ਣ ਮੁਤਾਬਕ Sydney ਵਿੱਚ ਘਰਾਂ ਦੀਆਂ ਕੀਮਤਾਂ 2% ਤੋਂ 6% ਤੱਕ ਘਟ ਸਕਦੀਆਂ ਹਨ, ਜਦਕਿ Melbourne ਵਿੱਚ 1% ਤੋਂ 4% ਤੱਕ ਕਮੀ ਆ ਸਕਦੀ ਹੈ। Property experts ਕਹਿੰਦੇ ਹਨ ਕਿ ਜੇ mortgage rates ਉੱਚੇ ਹੀ ਰਹਿੰਦੇ ਹਨ ਤਾਂ Australia ਦਾ housing boom ਹੁਣ ਹੌਲੀ-ਹੌਲੀ ਠੰਡਾ ਪੈ ਸਕਦਾ ਹੈ।

Share This Article
Leave a Comment

Leave a Reply

Your email address will not be published. Required fields are marked *