ਮੰਦੀ ਨਹੀਂ, ਪਰ ਅਰਥਵਿਵਸਥਾ ’ਤੇ ਵੱਡਾ ਝਟਕਾ ਆ ਸਕਦਾ : Jim Chalmers

ਮੈਲਬਰਨ : ਆਸਟ੍ਰੇਲੀਆ ਦੇ ਖਜ਼ਾਨਾ ਮੰਤਰੀ Jim Chalmers ਨੇ ਕਿਹਾ ਹੈ ਕਿ ਦੇਸ਼ ਵਿੱਚ ਤੁਰੰਤ ਮੰਦੀ (recession) ਆਉਣ ਦੀ ਉਮੀਦ ਨਹੀਂ ਹੈ, ਪਰ ਅਰਥਵਿਵਸਥਾ ਨੂੰ ਇੱਕ “ਵੱਡਾ ਝਟਕਾ” ਜ਼ਰੂਰ ਲੱਗ ਸਕਦਾ ਹੈ। ਉਨ੍ਹਾਂ ਮੁਤਾਬਕ ਤੇਲ ਦੀਆਂ ਗਲੋਬਲ ਕੀਮਤਾਂ ਵਿੱਚ ਵਾਧਾ ਅਤੇ ਵਧਦੀ ਮਹਿੰਗਾਈ ਆਸਟ੍ਰੇਲੀਅਨ ਘਰਾਂ ’ਤੇ ਦਬਾਅ ਵਧਾ ਰਹੀ ਹੈ। ਸਰਕਾਰ ਦਾ ਧਿਆਨ ਹੁਣ ਇਸ ਗੱਲ ’ਤੇ ਹੈ ਕਿ ਲੋਕਾਂ ’ਤੇ ਖਰਚਾਂ ਦਾ ਬੋਝ ਘੱਟ ਕੀਤਾ ਜਾਵੇ ਅਤੇ ਅਰਥਵਿਵਸਥਾ ਨੂੰ ਮਜ਼ਬੂਤ ਰੱਖਿਆ ਜਾਵੇ। ਸਧਾਰਣ ਭਾਸ਼ਾ ਵਿੱਚ ਮੰਦੀ ਦਾ ਖਤਰਾ ਫਿਲਹਾਲ ਟਲਿਆ ਹੋਇਆ ਹੈ, ਪਰ ਆਉਣ ਵਾਲੇ ਮਹੀਨਿਆਂ ਵਿੱਚ ਲੋਕਾਂ ਨੂੰ ਮਹਿੰਗਾਈ ਅਤੇ ਖਰਚਾਂ ਦਾ ਵੱਧ ਅਸਰ ਮਹਿਸੂਸ ਹੋ ਸਕਦਾ ਹੈ।

ਤੇਲ ਦੀਆਂ ਵਧੀਆਂ ਕੀਮਤਾਂ ਦਾ ਹਰ ਘਰ ਤੇ ਘੱਟੋ ਘੱਟ 20 ਡਾਲਰ ਵੀਕਲੀ ਅਸਰ!

ਆਸਟ੍ਰੇਲੀਆ ਵਿੱਚ ਵਧ ਰਹੀਆਂ ਤੇਲ ਦੀਆਂ ਕੀਮਤਾਂ (Fuel prices) ਦਾ ਸਿੱਧਾ ਅਸਰ ਘਰਾਂ ਦੇ ਬਜਟ ’ਤੇ ਪੈ ਰਿਹਾ ਹੈ। ਨਵੇਂ ਅੰਕੜਿਆਂ ਮੁਤਾਬਕ ਹਰ ਘਰੇਲੂ ਪਰਿਵਾਰ ਦਾ ਹਫ਼ਤਾਵਾਰੀ ਤੇਲ ਗੈਸ ਖਰਚ ਲਗਭਗ 20 ਡਾਲਰ ਜਾਂ ਇਸ ਤੋਂ ਵੱਧ ਵਧ ਚੁੱਕਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਗਲੋਬਲ ਤੇਲ ਬਾਜ਼ਾਰ ਵਿੱਚ ਉਥਲ-ਪੁਥਲ ਕਾਰਨ ਪੈਟਰੋਲ-ਡੀਜ਼ਲ ਮਹਿੰਗਾ ਹੋ ਰਿਹਾ ਹੈ, ਜਿਸ ਨਾਲ ਆਉਣ ਵਾਲੇ ਸਮੇਂ ’ਚ ਖਰਚ ਹੋਰ ਵੀ ਵਧ ਸਕਦਾ ਹੈ।