ਮੈਲਬਰਨ : Australia ਵਿੱਚ ਆਬਾਦੀ ਦੇ ਰੁਝਾਨ ’ਚ ਵੱਡਾ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ, ਜਿੱਥੇ ਹੁਣ ਅੰਦਰੂਨੀ ਅਤੇ ਵਿਦੇਸ਼ੀ ਮਾਈਗ੍ਰੇਸ਼ਨ ਦਾ ਵੱਡਾ ਹਿੱਸਾ regional ਇਲਾਕਿਆਂ ਵੱਲ ਮੁੜ ਰਿਹਾ ਹੈ। ਨਵੇਂ ਅੰਕੜਿਆਂ ਮੁਤਾਬਕ 2025–26 ਦੌਰਾਨ ਦੇਸ਼ ਵਿੱਚ ਨੈੱਟ ਮਾਈਗ੍ਰੇਸ਼ਨ ਲਗਭਗ 4 ਲੱਖ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ, ਜਿਸ ਦਾ ਮਹੱਤਵਪੂਰਨ ਹਿੱਸਾ ਛੋਟੇ ਸ਼ਹਿਰਾਂ ਅਤੇ ਖੇਤਰੀ ਇਲਾਕਿਆਂ ਨੂੰ ਮਿਲ ਸਕਦਾ ਹੈ।
ਇਸ ਦੇ ਨਾਲ ਹੀ, ਪਿਛਲੇ ਕੁਝ ਸਾਲਾਂ ਵਿੱਚ ਅੰਦਰੂਨੀ ਮੂਵਮੈਂਟ ’ਚ ਵੀ ਤੇਜ਼ੀ ਆਈ ਹੈ, ਜਿੱਥੇ ਸਿਡਨੀ ਅਤੇ ਮੈਲਬਰਨ ਵਰਗੇ ਵੱਡੇ ਸ਼ਹਿਰਾਂ ਤੋਂ ਲੋਕ ਵਧੇਰੇ ਕਿਫਾਇਤੀ ਘਰਾਂ ਅਤੇ ਬਿਹਤਰ ਜੀਵਨ ਸ਼ੈਲੀ ਲਈ regional ਇਲਾਕਿਆਂ ਵੱਲ ਜਾ ਰਹੇ ਹਨ। ਪ੍ਰਾਪਰਟੀ ਡਾਟਾ ਦਿਖਾਉਂਦਾ ਹੈ ਕਿ ਕਈ ਰੀਜਨਲ ਇਲਾਕਿਆਂ ਵਿੱਚ ਘਰਾਂ ਦੀ ਮੰਗ 10–15% ਤੱਕ ਵਧੀ ਹੈ, ਜਿਸ ਨਾਲ ਉੱਥੇ ਦੀਆਂ ਅਰਥਵਿਵਸਥਾਵਾਂ ਨੂੰ ਨਵਾਂ ਬੂਸਟ ਮਿਲ ਰਿਹਾ ਹੈ।
ਮਾਹਿਰਾਂ ਕਹਿੰਦੇ ਹਨ ਕਿ ਇਹ ਰੁਝਾਨ ਸਿਰਫ ਹਾਊਸਿੰਗ ਹੀ ਨਹੀਂ, ਸਗੋਂ ਨੌਕਰੀਆਂ, ਇਨਫਰਾਸਟਰਕਚਰ ਅਤੇ ਲੋਕਲ ਬਿਜ਼ਨਸ ਲਈ ਵੀ ਮੌਕੇ ਲੈ ਕੇ ਆ ਰਿਹਾ ਹੈ। ਹਾਲਾਂਕਿ, ਨਾਲ ਹੀ ਚੁਣੌਤੀ ਵੀ ਵੱਧ ਰਹੀ ਹੈ, ਕਿਉਂਕਿ ਤੇਜ਼ੀ ਨਾਲ ਵਧਦੀ ਆਬਾਦੀ ਕਾਰਨ ਕਈ regional ਇਲਾਕਿਆਂ ’ਚ ਸੜਕਾਂ, ਸਕੂਲਾਂ ਅਤੇ ਸਿਹਤ ਸੇਵਾਵਾਂ ’ਤੇ ਦਬਾਅ ਪੈ ਰਿਹਾ ਹੈ।
ਮਾਹਿਰਾਂ ਮੁਤਾਬਕ, ਜੇ ਸਰਕਾਰ ਸਮੇਂ ’ਤੇ ਇਨਫਰਾਸਟਰਕਚਰ ਵਿੱਚ ਨਿਵੇਸ਼ ਕਰਦੀ ਹੈ, ਤਾਂ regional Australia ਅਗਲੇ ਦਹਾਕੇ ਵਿੱਚ ਦੇਸ਼ ਦੀ ਵਿਕਾਸ ਕਹਾਣੀ ਦਾ ਕੇਂਦਰ ਬਣ ਸਕਦਾ ਹੈ।





