South Australia ਚੋਣ 2026 : Labor ਪਾਰਟੀ ਦੀ ਮਜ਼ਬੂਤ ਵਾਪਸੀ, Liberals ਲਈ ਗੰਭੀਰ ਝਟਕਾ, One Nation ਦਾ ਉਭਾਰ ਸਿਆਸੀ ਦਿਸ਼ਾ ਬਦਲਦਾ ਸੰਕੇਤ

ਐਡੀਲੇਡ : South Australia ਵਿੱਚ ਹੋਈਆਂ ਚੋਣਾਂ ਦੇ ਨਤੀਜੇ ਸੂਬੇ ਦੀ ਰਾਜਨੀਤੀ ਵਿੱਚ ਵੱਡੇ ਬਦਲਾਅ ਵੱਲ ਇਸ਼ਾਰਾ ਕਰਦੇ ਹਨ। Peter Malinauskas ਦੀ ਅਗਵਾਈ ਹੇਠ South Australian Labor Party ਨੇ ਹੁਣ ਤਕ 33 ਸੀਟਾਂ ਜਿੱਤ ਕੇ ਲਗਾਤਾਰ ਦੂਜੀ ਵਾਰ ਸਪਸ਼ਟ ਬਹੁਮਤ ਨਾਲ ਸਰਕਾਰ ਬਣਾ ਰਹੇ ਹਨ।

ਇਸ ਦੇ ਉਲਟ Liberal Party of Australia ਹੁਣ ਤਕ 5 ਸੀਟਾਂ ਜਿੱਤ ਚੁਕੀ ਹੈ, ਜੋ ਪਿਛਲੇ ਕਈ ਦਹਾਕਿਆਂ ਵਿੱਚ ਸਭ ਤੋਂ ਕਮਜ਼ੋਰ ਪ੍ਰਦਰਸ਼ਨਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਭਾਵੇਂ ਕਿ ਲਿਬਰਲ ਕੁੱਝ ਸੀਟਾਂ ਜਿੱਤ ਗਏ ਪਰ ਵੋਟ ਸ਼ੇਅਰ ਦੇ ਮਾਮਲੇ ’ਚ ਤੀਸਰੇ ਨੰਬਰ ਵੱਲ ਧੱਕੇ ਗਏ ਨਜ਼ਰ ਆ ਰਹੇ ਹਨ।

ਚੋਣ ਦਾ ਸਭ ਤੋਂ ਮਹੱਤਵਪੂਰਨ ਪੱਖ Pauline Hanson’s One Nation ਦਾ ਉਭਾਰ ਰਿਹਾ, ਜਿਸ ਨੇ ਪਹਿਲੀ ਵਾਰ Lower House ਵਿੱਚ ਦਾਖਲਾ ਕਰ ਕੇ ਵੋਟਿੰਗ ਪੈਟਰਨ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਪਾਰਟੀ ਨੂੰ ਦੋ ਸੀਟਾਂ ਮਿਲੀਆਂ ਹਨ।

ਇਸ ਤੋਂ ਇਲਾਵਾ ਆਜ਼ਾਦ ਉਮੀਦਵਾਰਾਂ ਨੇ ਵੀ ਦੋ ਸੀਟਾਂ ਜਿੱਤੀਆਂ ਹਨ, ਜਦਕਿ ਪੰਜ ਸੀਟਾਂ ’ਤੇ ਗਿਣਤੀ ਅਜੇ ਜਾਰੀ ਹੈ ਅਤੇ ਕੋਈ ਜਿੱਤ ਪ੍ਰਾਪਤ ਨਹੀਂ ਕਰ ਸਕਿਆ ਹੈ।

ਨਤੀਜੇ ਅਤੇ ਵੋਟ ਸ਼ੇਅਰ

ਮਿਲ ਰਹੇ ਅੰਕੜਿਆਂ ਮੁਤਾਬਕ Labor Party  ਨੂੰ ਕਰੀਬ 37.2% ਵੋਟਾਂ ਮਿਲੀਆਂ, One Nation ਨੂੰ ਕਰੀਬ 23.9% ਅਤੇ Liberal Party ਨੂੰ ਕਰੀਬ 17.3% ਵੋਟਾਂ ਮਿਲੀਆਂ ਹਨ। ਇਹ ਨਤੀਜੇ ਦਰਸਾਉਂਦੇ ਹਨ ਕਿ One Nation ਨੇ ਵੋਟ ਹਿੱਸੇ ਵਿੱਚ Liberals ਨੂੰ ਪਿੱਛੇ ਛੱਡ ਦਿੱਤਾ, ਜੋ South Australia ਦੀ ਰਵਾਇਤੀ ਦੋ-ਪਾਰਟੀ ਸਿਸਟਮ ’ਚ ਲੱਗੇ ਸੰਨ੍ਹ ਦਾ ਵੱਡਾ ਸੰਕੇਤ ਹੈ।

ਮੁੱਖ ਨੇਤਾ ਅਤੇ ਉਨ੍ਹਾਂ ਦਾ ਪ੍ਰਦਰਸ਼ਨ

Peter Malinauskas ਨੇ ਆਪਣੀ Croydon ਸੀਟ ਆਸਾਨੀ ਨਾਲ ਬਰਕਰਾਰ ਰੱਖੀ ਅਤੇ ਸਰਕਾਰ ਬਣਾਉਣ ਵਿੱਚ ਸਫਲ ਰਹੇ। Labor ਦੇ ਹੋਰ ਸੀਨੀਅਰ ਨੇਤਾਵਾਂ ਨੇ ਵੀ ਆਪਣੀਆਂ ਸੀਟਾਂ ਬਚਾਈਆਂ, ਜਿਸ ਨਾਲ ਪਾਰਟੀ ਦੀ ਇਕਜੁਟਤਾ ਸਪਸ਼ਟ ਰਹੀ। ਦੂਜੇ ਪਾਸੇ Liberal Party of Australia ਦੇ ਕਈ ਉਮੀਦਵਾਰਾਂ ਨੂੰ ਮੁਸ਼ਕਲ ਮੁਕਾਬਲੇ ਦਾ ਸਾਹਮਣਾ ਕਰਨਾ ਪਿਆ। ਕੁਝ ਰਵਾਇਤੀ ਮਜ਼ਬੂਤ ਹਲਕਿਆਂ ਵਿੱਚ ਪਾਰਟੀ ਨੂੰ ਹਾਰ ਮਿਲੀ, ਜਦਕਿ ਕੁਝ ਨੇਤਾ ਘੱਟ ਅੰਤਰ ਨਾਲ ਹੀ ਆਪਣੀ ਸਥਿਤੀ ਬਚਾ ਸਕੇ। Pauline Hanson ਦੀ ਪਾਰਟੀ ਦੇ ਉਮੀਦਵਾਰਾਂ ਨੇ ਕਈ ਹਲਕਿਆਂ ਵਿੱਚ ਮਹੱਤਵਪੂਰਨ ਵੋਟ ਪ੍ਰਾਪਤ ਕੀਤੇ ਅਤੇ ਇੱਕ ਹਲਕੇ ਵਿੱਚ ਜਿੱਤ ਦਰਜ ਕੀਤੀ। ਬਾਕੀ ਇਸ ਵਾਰ one nation ਦੇ ਉਭਾਰ ਦਾ ਫ਼ਾਇਦਾ ਲੇਬਰ ਪਾਰਟੀ ਨੂੰ ਹੋਇਆ ਤੇ ਨੁਕਸਾਨ ਲਿਬਰਲ ਝੱਲ ਰਹੇ ਹਨ।

ਮਹੱਤਵਪੂਰਨ ਹਲਕੇ ਅਤੇ ਬਦਲਾਅ

ਇਸ ਚੋਣ ਵਿੱਚ ਕਈ ਹਲਕਿਆਂ ਵਿੱਚ ਉਲਟਫੇਰ ਵੇਖਣ ਨੂੰ ਮਿਲਿਆ:

  • Colton — Liberal ਤੋਂ Labor ਨੂੰ ਸਿੱਧਾ swing
  • Unley — ਰਵਾਇਤੀ Liberal ਹਲਕਾ, ਹੁਣ Labor ਦੇ ਹੱਕ ਵਿੱਚ
  • Hartley — ਮੁਕਾਬਲੇ ਵਾਲਾ ਹਲਕਾ, ਜਿੱਥੇ Labor ਨੂੰ ਲਾਭ ਮਿਲਿਆ

ਇਹ ਨਤੀਜੇ ਦਰਸਾਉਂਦੇ ਹਨ ਕਿ Adelaide ਦੇ ਸ਼ਹਿਰੀ ਖੇਤਰਾਂ ਵਿੱਚ ਵੋਟਰਾਂ ਦਾ ਰੁਝਾਨ Labor ਵੱਲ ਵਧਿਆ ਹੈ।

One Nation ਦਾ ਉਭਾਰ ਅਤੇ ਪ੍ਰਭਾਵ

Pauline Hanson’s One Nation ਨੇ ਇਸ ਚੋਣ ਵਿੱਚ ਮਹੱਤਵਪੂਰਨ ਉਭਾਰ ਦਰਜ ਕੀਤਾ।

  • ਪਹਿਲੀ ਵਾਰ Lower House ਵਿੱਚ ਦਾਖਲਾ
  • ਕਈ ਹਲਕਿਆਂ ਵਿੱਚ 20 ਫੀਸਦੀ ਤੋਂ ਵੱਧ ਵੋਟ
  • ਕੁਝ ਖੇਤਰਾਂ ਵਿੱਚ ਦੂਜੇ ਸਥਾਨ ’ਤੇ ਮਜ਼ਬੂਤ ਮੁਕਾਬਲਾ

ਖ਼ਾਸ ਤੌਰ ’ਤੇ regional South Australia ਅਤੇ ਮਜ਼ਦੂਰ ਵਰਗ ਵਿੱਚ ਪਾਰਟੀ ਨੂੰ ਵਧੀਆ ਸਮਰਥਨ ਮਿਲਿਆ। ਇਸ ਨਾਲ ਇਹ ਸੰਕੇਤ ਮਿਲਦਾ ਹੈ ਕਿ ਪਾਰਟੀ ਭਵਿੱਖ ਵਿੱਚ ਸੂਬੇ ਦੀ ਸਿਆਸਤ ਵਿੱਚ ਵੱਡਾ ਰੋਲ ਨਿਭਾ ਸਕਦੀ ਹੈ।

Liberals ’ਤੇ ਪੈਣ ਵਾਲਾ ਅਸਰ

Liberal Party of Australia ਲਈ ਇਹ ਨਤੀਜੇ ਕਈ ਪੱਖਾਂ ਤੋਂ ਚੁਣੌਤੀਪੂਰਨ ਹਨ:

  • ਵੋਟ ਹਿੱਸੇ ਵਿੱਚ ਕਮੀ
  • ਸ਼ਹਿਰੀ ਖੇਤਰਾਂ ਵਿੱਚ ਪਕੜ ਘਟਣਾ
  • regional ਵੋਟ ਦਾ ਇੱਕ ਹਿੱਸਾ One Nation ਵੱਲ ਜਾਣਾ

ਇਹ ਨਤੀਜੇ ਦਰਸਾਉਂਦੇ ਹਨ ਕਿ ਪਾਰਟੀ ਨੂੰ ਆਪਣੀ ਰਣਨੀਤੀ, ਨੀਤੀਆਂ ਅਤੇ ਲੀਡਰਸ਼ਿਪ ’ਤੇ ਮੁੜ ਵਿਚਾਰ ਕਰਨ ਦੀ ਲੋੜ ਹੈ।

ਵੋਟਰਾਂ ਦੇ ਮੁੱਦੇ ਅਤੇ ਰੁਝਾਨ

ਇਸ ਚੋਣ ਵਿੱਚ ਕੁਝ ਮੁੱਖ ਮੁੱਦੇ ਕੇਂਦਰ ਵਿੱਚ ਰਹੇ:

  • ਮਹਿੰਗਾਈ ਅਤੇ Cost of Living
  • ਘਰਾਂ ਦੀਆਂ ਕੀਮਤਾਂ ਅਤੇ ਰਿਹਾਇਸ਼ ਦੀ ਪਹੁੰਚ
  • ਸਿਹਤ ਅਤੇ ਸਿੱਖਿਆ ਸੇਵਾਵਾਂ

ਇਹ ਮੁੱਦੇ ਵੋਟਿੰਗ ਦੇ ਰੁਝਾਨ ਨੂੰ ਪ੍ਰਭਾਵਿਤ ਕਰਦੇ ਦਿਖੇ।

ਵੱਡੀ ਸਿਆਸੀ ਤਸਵੀਰ

ਇਹ ਚੋਣ ਦਰਸਾਉਂਦੀ ਹੈ ਕਿ South Australia ਵਿੱਚ ਰਾਜਨੀਤੀ ਹੌਲੀ-ਹੌਲੀ ਬਦਲ ਰਹੀ ਹੈ।

  • Labor ਨੇ ਆਪਣੀ ਪਕੜ ਮਜ਼ਬੂਤ ਕੀਤੀ
  • Liberals ਨੂੰ ਵੱਡਾ ਨੁਕਸਾਨ ਹੋਇਆ
  • One Nation ਇੱਕ ਨਵੀਂ ਤਾਕਤ ਵਜੋਂ ਉਭਰੀ

ਇਸ ਨਾਲ ਭਵਿੱਖ ਵਿੱਚ ਸਿਆਸੀ ਮੁਕਾਬਲਾ ਵਧੇਰੇ ਤ੍ਰਿਕੋਣੀ ਹੋ ਸਕਦਾ ਹੈ। South Australia ਦੀ ਚੋਣ 2026 ਵਿੱਚ Labor ਨੇ ਸਪਸ਼ਟ ਬਹੁਮਤ ਨਾਲ ਸੱਤਾ ਬਰਕਰਾਰ ਰੱਖੀ ਹੈ, ਪਰ One Nation ਦੇ ਉਭਾਰ ਅਤੇ Liberals ਦੀ ਕਮਜ਼ੋਰੀ ਨੇ ਸੂਬੇ ਦੀ ਸਿਆਸੀ ਦਿਸ਼ਾ ਵਿੱਚ ਮਹੱਤਵਪੂਰਨ ਬਦਲਾਅ ਦਾ ਸੰਕੇਤ ਦਿੱਤਾ ਹੈ।