ਮੈਲਬਰਨ: Victoria ਸਰਕਾਰ ਵੱਲੋਂ 17 ਮਾਰਚ ਨੂੰ ਹੋਇਆ ਤਾਜ਼ਾ ਇਨਵਿਟੇਸ਼ਨ ਰਾਊਂਡ ਬਹੁਤ ਹੀ competitive ਅਤੇ targeted ਸੀ। Onshore applicants ਜਿਨ੍ਹਾਂ ਕੋਲ high salary ਅਤੇ strong profile ਸੀ, ਉਨ੍ਹਾਂ ਦੇ chances ਸਭ ਤੋਂ ਵੱਧ ਰਹੇ।
ਮੈਲਬਰਨ ਅਧਾਰਤ Wings Migration ਦੇ ਮੁਖੀ ਸਤਿੰਦਰਪ੍ਰੀਤ ਸਿੰਘ ਅਨੁਸਾਰ ਇਸ ਰਾਊਂਡ ਵਿੱਚ ਮੁੱਖ ਤੌਰ ’ਤੇ Subclass 190 (Skilled Nominated Visa) ’ਤੇ ਧਿਆਨ ਦਿੱਤਾ ਗਿਆ। Subclass 491 (Regional Visa) ਲਈ ਬਹੁਤ ਘੱਟ ਇਨਵਿਟੇਸ਼ਨ ਜਾਰੀ ਹੋਏ। ਇਸ ਰਾਊਂਡ ਵਿੱਚ ਜ਼ਿਆਦਾਤਰ onshore applicants ਨੂੰ ਤਰਜੀਹ ਮਿਲੀ, ਜਿਸ ਨਾਲ ਇਹ ਸਪਸ਼ਟ ਹੁੰਦਾ ਹੈ ਕਿ ਵਿਕਟੋਰੀਆ ਉਹਨਾਂ ਉਮੀਦਵਾਰਾਂ ਨੂੰ ਵਧੇਰੇ ਮੌਕੇ ਦੇ ਰਹੀ ਹੈ ਜੋ ਪਹਿਲਾਂ ਹੀ ਆਸਟ੍ਰੇਲੀਆ ਵਿੱਚ ਕੰਮ ਕਰ ਰਹੇ ਹਨ।
ਸਤਿੰਦਰਪ੍ਰੀਤ ਸਿੰਘ ਨੇ ਕਿਹਾ ਕਿ ਵੱਖੋ-ਵੱਖ ਸਰੋਤਾਂ ਤੋਂ ਇਕੱਠਾ ਕੀਤੀ ਜਾਣਕਾਰੀ ਅਨੁਸਾਰ ਇਨਵਿਟੇਸ਼ਨ ਮੁੱਖ ਤੌਰ ’ਤੇ 90–105 ਪੁਆਇੰਟਸ ਵਾਲੇ ਪ੍ਰੋਫਾਈਲਾਂ ਨੂੰ ਮਿਲੇ। Engineering Professionals, Software Engineers ਅਤੇ Taxation Accountants ਵਰਗੀਆਂ high-demand occupations ਵਿੱਚ ਪੁਆਇੰਟਸ 105 ਤੱਕ ਪਹੁੰਚ ਗਏ। ਕਈ ਸਫਲ ਉਮੀਦਵਾਰਾਂ ਕੋਲ Skilled partner, ਉੱਚ English level, ਵਧੀਆ salary ਅਤੇ NAATI credentials ਸਨ।
ਇਸ ਰਾਊਂਡ ਵਿੱਚ IT & Tech, Engineering, Business & Finance, Marketing & Creative ਅਤੇ Education ਸੈਕਟਰਾਂ ਨੂੰ ਖਾਸ ਤੌਰ ’ਤੇ ਟਾਰਗੇਟ ਕੀਤਾ ਗਿਆ। ਕੁਝ offshore applicants ਨੂੰ ਵੀ ਇਨਵਿਟੇਸ਼ਨ ਮਿਲੇ, ਪਰ ਉਹ ਜ਼ਿਆਦਾਤਰ highly experienced ਸਨ।
ਉੱਚ ਸੈਲਰੀ ਵਾਲੇ ਪ੍ਰੋਫਾਈਲਾਂ ਨੇ ਇਸ ਰਾਊਂਡ ਵਿੱਚ ਆਪਣੀ ਮਜ਼ਬੂਤ ਪੋਜ਼ੀਸ਼ਨ ਬਣਾਈ। ਇਹ ਦਰਸਾਉਂਦਾ ਹੈ ਕਿ ਵਿਕਟੋਰੀਆ ਸਰਕਾਰ skilled applicants ਨਾਲ ਨਾਲ financially strong profiles ਨੂੰ ਵੀ ਵੱਧ ਤਰਜੀਹ ਦੇ ਰਹੀ ਹੈ। ਕਈ occupations ਵਿੱਚ $100,000 ਤੋਂ $150,000+ ਸੈਲਰੀ ਵਾਲੇ ਉਮੀਦਵਾਰਾਂ ਨੂੰ ਤਰਜੀਹ ਮਿਲੀ। ਉਦਾਹਰਣ ਲਈ, Software Engineers ਲਈ $120,000–$150,000+ ਸੈਲਰੀ ਵਾਲੇ ਪ੍ਰੋਫਾਈਲਾਂ ਨੂੰ ਇਨਵਿਟੇਸ਼ਨ ਮਿਲੇ। Engineering Professionals (NEC) ਵਿੱਚ $105,000+ ਸੈਲਰੀ ਵਾਲੇ ਉਮੀਦਵਾਰਾਂ ਨੂੰ ਚੁਣਿਆ ਗਿਆ, ਜਦਕਿ Civil Engineers ਲਈ $97,000 ਤੋਂ $125,000 ਸੈਲਰੀ ਵਾਲੇ ਪ੍ਰੋਫਾਈਲਾਂ ਨੂੰ ਸਫਲਤਾ ਮਿਲੀ। Taxation Accountants ਲਈ $70,000+ ਸੈਲਰੀ ਵਾਲੇ ਉਮੀਦਵਾਰਾਂ ਨੂੰ ਇਨਵਿਟੇਸ਼ਨ ਮਿਲੇ, ਜਦਕਿ Marketing Specialists ਲਈ $80,000–$90,000+ ਸੈਲਰੀ ਵਾਲੇ ਪ੍ਰੋਫਾਈਲਾਂ ਨੂੰ ਚੁਣਿਆ ਗਿਆ। Architect ਅਤੇ Analyst Programmer ਵਰਗੀਆਂ occupations ਵਿੱਚ ਵੀ $100,000–$120,000+ ਤਨਖ਼ਾਹ ਵਾਲੇ ਉਮੀਦਵਾਰਾਂ ਨੂੰ ਵਧੇਰੇ chances ਮਿਲੇ।





