ਮੈਲਬਰਨ : Australia ਦੇ Queensland ਸੂਬੇ ਵਿੱਚ ਇੱਕ Punjabi rideshare driver ਨੇ ਪੁਲਿਸ ਖ਼ਿਲਾਫ਼ ਵੱਡਾ ਕੇਸ ਕਰ ਦਿੱਤਾ ਹੈ, ਜਦੋਂ body-cam recording ਵਿੱਚ ਇੱਕ ਪੁਲਿਸ ਅਫਸਰ ਨੂੰ ਕਹਿੰਦੇ ਸੁਣਿਆ ਗਿਆ – “Indians are a bunch of perverts.”
ਮਾਮਲਾ Brisbane ਨੇੜੇ 2023 ਦੀ ਇੱਕ ਸ਼ਿਕਾਇਤ ਨਾਲ ਸ਼ੁਰੂ ਹੋਇਆ ਸੀ, ਜਦੋਂ ਇੱਕ Uber ਡਰਾਈਵਰ ’ਤੇ ਗਲਤ ਹਰਕਤਾਂ ਦੇ ਦੋਸ਼ ਲਗੇ। ਪੁਲਿਸ ਨੇ Punjabi driver ਨੂੰ ਕੋਰਟ ਵਿੱਚ ਪੇਸ਼ ਹੋਣ ਲਈ ਕਿਹਾ ਅਤੇ ਮਾਮਲਾ ਲਗਭਗ ਇੱਕ ਸਾਲ ਤੱਕ ਚੱਲਦਾ ਰਿਹਾ।
ਪਰ ਬਾਅਦ ਵਿੱਚ court proceedings ਦੌਰਾਨ body-worn camera footage ਸਾਹਮਣੇ ਆਈ, ਜਿਸ ਵਿੱਚ ਪੁਲਿਸ ਅਫਸਰ ਦੀ ਨਸਲੀ ਟਿੱਪਣੀ ਰਿਕਾਰਡ ਹੋ ਗਈ ਸੀ। ਕੋਰਟ ਦੇ ਮੈਜਿਸਟ੍ਰੇਟ ਨੇ ਵੀ ਇਸ ਬਿਆਨ ਨੂੰ “racist” ਕਰਾਰ ਦਿੱਤਾ।
ਡਰਾਈਵਰ ਦਾ ਕਹਿਣਾ ਹੈ ਕਿ ਉਸ ਨੇ ਪੁਲਿਸ ਨੂੰ call records ਦਿਖਾਏ ਕਿ ਉਹ ਉਸ ਸਮੇਂ ਆਪਣੀ ਭੈਣ ਨਾਲ ਫੋਨ ’ਤੇ ਗੱਲ ਕਰ ਰਿਹਾ ਸੀ, ਪਰ ਉਸਦੀ ਗੱਲ ਨਹੀਂ ਸੁਣੀ ਗਈ ਅਤੇ interpreter ਦੀ ਮੰਗ ਵੀ allegedly ਰੱਦ ਕਰ ਦਿੱਤੀ ਗਈ।
2024 ਵਿੱਚ ਗਵਾਹ ਕੋਰਟ ’ਚ ਹਾਜ਼ਰ ਨਾ ਹੋਣ ਕਾਰਨ ਸਾਰੇ ਦੋਸ਼ ਰੱਦ ਹੋ ਗਏ। ਹੁਣ ਡਰਾਈਵਰ ਨੇ Queensland Police ਖ਼ਿਲਾਫ਼ ਕਰੀਬ $493,000 ਤੱਕ ਮੁਆਵਜ਼ੇ ਦੀ ਮੰਗ ਕਰਦਿਆਂ ਕੇਸ ਕੀਤਾ ਹੈ। ਇਸ ਮਾਮਲੇ ਨੇ Australia ਵਿੱਚ migrant communities ਨਾਲ ਪੁਲਿਸ ਦੇ ਵਰਤਾਵ ਬਾਰੇ ਵੱਡੀ ਚਰਚਾ ਛੇੜ ਦਿੱਤੀ ਹੈ।





