ਮੈਲਬਰਨ : ਆਸਟ੍ਰੇਲੀਆ ਦੀ ਅਰਥਵਿਵਸਥਾ ਲਈ ਇਕ ਨਵਾਂ ਸੰਕੇਤ ਸਾਹਮਣੇ ਆਇਆ ਹੈ। ਤਾਜ਼ਾ economic data ਦੱਸਦਾ ਹੈ ਕਿ ਦੇਸ਼ ਦੇ ਘਰਾਂ ਦੀ consumer spending ਹੁਣ ਹੌਲੀ-ਹੌਲੀ ਘਟਣੀ ਸ਼ੁਰੂ ਹੋ ਗਈ ਹੈ, ਜੋ ਪਿਛਲੇ ਕਈ ਮਹੀਨਿਆਂ ਦੇ ਦਬਾਅ ਦਾ ਨਤੀਜਾ ਮੰਨਿਆ ਜਾ ਰਿਹਾ ਹੈ।
ਅੰਕੜਿਆਂ ਮੁਤਾਬਕ ਫਰਵਰੀ ਮਹੀਨੇ ਵਿੱਚ household spending ਲਗਭਗ 0.5% ਘਟ ਗਈ, ਜੋ ਕਿ 2024 ਤੋਂ ਬਾਅਦ ਪਹਿਲੀ ਵਾਰ ਹੈ ਜਦੋਂ ਖਰਚ ਵਿੱਚ ਐਸੀ ਕਮੀ ਦਰਜ ਕੀਤੀ ਗਈ ਹੈ। ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਉੱਚੀਆਂ mortgage repayments, ਮਹਿੰਗੀ ਬਿਜਲੀ-ਗੈਸ ਅਤੇ ਰੋਜ਼ਾਨਾ ਦੀਆਂ ਵਧਦੀਆਂ living costs ਨੇ ਆਮ ਪਰਿਵਾਰਾਂ ਦੇ ਬਜਟ ਨੂੰ ਕਾਫ਼ੀ ਤੰਗ ਕਰ ਦਿੱਤਾ ਹੈ।
ਮਾਹਿਰਾਂ ਦੇ ਮੁਤਾਬਕ ਜਦੋਂ ਲੋਕ ਖਰਚ ਘਟਾਉਣ ਲੱਗਦੇ ਹਨ ਤਾਂ ਇਸ ਦਾ ਅਸਰ retail market, hospitality sector ਅਤੇ ਛੋਟੇ ਕਾਰੋਬਾਰਾਂ ’ਤੇ ਸਿੱਧਾ ਪੈਂਦਾ ਹੈ। ਕੁਝ ਵਿਸ਼ਲੇਸ਼ਕਾਂ ਦੀ ਰਾਏ ਹੈ ਕਿ ਇਹ ਰੁਝਾਨ ਜਾਰੀ ਰਿਹਾ ਤਾਂ ਆਸਟ੍ਰੇਲੀਆ ਦੀ economy ਲਈ ਆਉਣ ਵਾਲੇ ਮਹੀਨਿਆਂ ਵਿੱਚ growth ਨੂੰ ਵੀ ਝਟਕਾ ਲੱਗ ਸਕਦਾ ਹੈ।





