ਮੈਲਬਰਨ : ਆਸਟ੍ਰੇਲੀਆ ਲਈ ਸਪੇਸ ਖੇਤਰ ਵਿੱਚ ਇਕ ਨਵਾਂ ਅਧਿਆਇ ਖੁਲ੍ਹ ਸਕਦਾ ਹੈ। South Australia ਦੀ ਸਰਕਾਰ ਨੇ ਦੇਸ਼ ਦੇ ਝੰਡੇ ਹੇਠ ਪਹਿਲਾ Australian astronaut mission ਭੇਜਣ ਦਾ ਪਰਪੋਜਲ ਰੱਖਿਆ ਹੈ। ਇਸ ਮਿਸ਼ਨ ਲਈ ਸੰਭਾਵਿਤ ਉਮੀਦਵਾਰ ਵਜੋਂ Dr. Katherine Bennell-Pegg ਦਾ ਨਾਮ ਸਾਹਮਣੇ ਆ ਰਿਹਾ ਹੈ, ਜੋ ਪਹਿਲਾਂ ਹੀ Australia ਦੀ space program ਨਾਲ ਜੁੜੀਆਂ ਮਾਹਿਰ ਵਿਗਿਆਨੀਆਂ ਵਿੱਚ ਗਿਣੀ ਜਾਂਦੀ ਹੈ। ਰਿਪੋਰਟਾਂ ਮੁਤਾਬਕ ਇਸ ਪ੍ਰੋਜੈਕਟ ਦੀ ਲਾਗਤ ਕਰੀਬ 100 ਮਿਲੀਅਨ ਡਾਲਰ ਹੋ ਸਕਦੀ ਹੈ। ਦਿਲਚਸਪ ਗੱਲ ਇਹ ਹੈ ਕਿ ਇੱਕ private defence company ਪਹਿਲਾਂ ਹੀ 1 ਮਿਲੀਅਨ ਡਾਲਰ ਦੀ ਸਹਾਇਤਾ ਦਾ ਐਲਾਨ ਕਰ ਚੁੱਕੀ ਹੈ, ਤਾਂ ਜੋ ਇਹ ਯੋਜਨਾ ਅੱਗੇ ਵਧ ਸਕੇ। ਮਾਹਿਰਾਂ ਦਾ ਕਹਿਣਾ ਹੈ ਕਿ ਜੇ ਇਹ ਮਿਸ਼ਨ ਸਾਕਾਰ ਹੁੰਦਾ ਹੈ ਤਾਂ ਇਹ Australia ਦੇ space ਅਤੇ defence sector ਲਈ ਇਕ ਵੱਡੀ ਛਾਲ ਸਾਬਤ ਹੋ ਸਕਦਾ ਹੈ ਅਤੇ ਦੇਸ਼ ਨੂੰ ਸਪੇਸ ਖੋਜ ਦੇ ਨਵੇਂ ਮੰਚ ’ਤੇ ਲਿਆ ਸਕਦਾ ਹੈ।
ਆਸਟ੍ਰੇਲੀਆ ਦਾ ਆਪਣਾ ਸਪੇਸ ਮਿਸ਼ਨ? South Australia ਨੇ ਚੱਕੀ ਜ਼ਿੰਮੇਵਾਰੀ!





