ਮੈਲਬਰਨ : ਆਸਟ੍ਰੇਲੀਆ ਦੇ ਪ੍ਰਮੁੱਖ ਸ਼ਹਿਰ ਮੈਲਬਰਨ ਨੂੰ Time out ਦੀ 2026 ਦੀ ਸਾਲਾਨਾ ਰੈਂਕਿੰਗ ਵਿੱਚ ਦੁਨੀਆ ਦਾ ਸਭ ਤੋਂ ਵਧੀਆ ਸ਼ਹਿਰ ਐਲਾਨ ਕੀਤਾ ਗਿਆ ਹੈ। ਇਹ ਸਨਮਾਨ ਸ਼ਹਿਰ ਦੀ ਖਾਣ-ਪੀਣ ਦੀ ਵੰਨ-ਸੁਵੰਨਤਾ, ਕਲਾ ਅਤੇ ਸਭਿਆਚਾਰ ਦੇ ਰੰਗ-ਰੂਪ, ਖੇਡਾਂ ਵਿੱਚ ਜੋਸ਼, ਤੁਰਨ-ਫਿਰਨ ਦੀ ਸਹੂਲਤ ਅਤੇ ਭਾਈਚਾਰਕ ਏਕਤਾ ਲਈ ਦਿੱਤਾ ਗਿਆ ਹੈ। ਸਨਮਾਨ ਹਾਸਲ ਕਰਨ ਵਾਲਾ ਆਸਟ੍ਰੇਲੀਆ ਦਾ ਪਹਿਲਾ ਸ਼ਹਿਰ ਵੀ ਹੈ।
ਰਿਪੋਰਟ ਅਨੁਸਾਰ, ਮੈਲਬਰਨ ਨੇ ਨਾ ਸਿਰਫ਼ ਆਸਟ੍ਰੇਲੀਆ ਦੇ ਹੋਰ ਸ਼ਹਿਰਾਂ ਨੂੰ ਪਿੱਛੇ ਛੱਡਿਆ ਹੈ, ਸਗੋਂ ਵਿਸ਼ਵ ਪੱਧਰ ’ਤੇ ਵੀ ਆਪਣੀ ਖਾਸ ਪਛਾਣ ਬਣਾਈ ਹੈ। ਸ਼ਹਿਰ ਦੇ ਰੈਸਟੋਰੈਂਟ, ਕੈਫੇ, ਸੰਗੀਤਕ ਮੇਲੇ ਅਤੇ ਖੇਡਾਂ ਦੇ ਪ੍ਰੋਗਰਾਮ ਲੋਕਾਂ ਨੂੰ ਖਿੱਚਦੇ ਹਨ। ਇਸ ਦੇ ਨਾਲ ਹੀ, ਲੋਕਾਂ ਦੀ ਮਿਲਣਸਾਰਤਾ ਅਤੇ ਭਾਈਚਾਰਕ ਜ਼ਿੰਦਾਦਿਲੀ ਨੇ ਮੈਲਬਰਨ ਨੂੰ ਰਹਿਣ-ਜੋਗਾ ਅਤੇ ਯਾਤਰਾ ਲਈ ਆਕਰਸ਼ਕ ਬਣਾਇਆ ਹੈ।
Time out ਦੀ ਸੂਚੀ ਵਿੱਚ ਆਸਟ੍ਰੇਲੀਆ ਦੇ ਹੋਰ ਸ਼ਹਿਰ ਵੀ ਸ਼ਾਮਲ ਹਨ। ਸਿਡਨੀ ਨੂੰ 21ਵਾਂ ਅਤੇ ਐਡੀਲੇਡ ਨੂੰ 29ਵਾਂ ਸਥਾਨ ਮਿਲਿਆ ਹੈ। ਪਰ ਮੈਲਬੋਰਨ ਨੇ ਸਭ ਤੋਂ ਉੱਚਾ ਦਰਜਾ ਹਾਸਲ ਕਰ ਕੇ ਆਸਟ੍ਰੇਲੀਆ ਦੀ ਸ਼ਾਨ ਵਧਾਈ ਹੈ। ਸੂਚੀ ਵਿੱਚ ਦੂਜੇ ਨੰਬਰ ’ਤੇ ਚੀਨ ਦਾ Shanghai, ਤੀਜੇ ’ਤੇ UK ਦਾ Edinburgh, ਚੌਥੇ ਨੰਬਰ ’ਤੇ UK ਦਾ ਹੀ London ਅਤੇ ਪੰਜਵੇਂ ਨੰਬਰ ’ਤੇ ਅਮਰੀਕਾ ਦਾ New York ਹਨ।
Time Out ਦੀ ਪੂਰੀ ਸੂਚੀ
- Melbourne, Australia
- Shanghai, China
- Edinburgh, United Kingdom
- London, United Kingdom
- New York, United States
- Cape Town, South Africa
- Mexico City, Mexico
- Bangkok, Thailand
- Seoul, South Korea
- Tokyo, Japan
- Zurich, Switzerland
- Rio de Janeiro, Brazil
- Copenhagen, Denmark
- Sao Paolo, Brazil
- Hong Kong, Hong Kong
- Krakow, Poland
- Porto, Portugal
- Guadalajara, Mexico
- Madrid, Spain
- Valencia, Spain
- Sydney, Australia
- Paris, France
- Singapore, Singapore
- Marrakesh, Morocco
- Hanoi, Vietnam
- Bath, United Kingdom
- Bilbao, Spain
- Berlin, Germany
- Adelaide, Australia
- Beijing, China





