ਮੈਲਬਰਨ : ਵਿਕਟੋਰੀਆ ਦੀ ਰਾਜਧਾਨੀ ਮੈਲਬਰਨ ਦੇ ਉੱਤਰੀ ਇਲਾਕੇ Mernda railway station ’ਤੇ ਹੋਈ ਹਿੰਸਕ ਘਟਨਾ ਨੇ ਵਿਕਟੋਰੀਆ ਵਿੱਚ ਸੁਰੱਖਿਆ ਅਤੇ youth crime ਬਾਰੇ ਮੁੜ ਚਰਚਾ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਦੇ ਮੁਤਾਬਕ ਇੱਕ 22 ਸਾਲ ਦਾ ਨੌਜਵਾਨ ਉਸ ਵੇਲੇ ਮਾਰਿਆ ਗਿਆ ਜਦੋਂ ਉਹ ਇੱਕ ਟੀਨਏਜਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਮਾਮਲਾ ਅਚਾਨਕ ਚਾਕੂਬਾਜ਼ੀ ਵਿੱਚ ਬਦਲ ਗਿਆ। ਗੰਭੀਰ ਜ਼ਖ਼ਮਾਂ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਜਾਂਚ ਦੌਰਾਨ ਕਈ ਟੀਨਏਜਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਕੁਝ ’ਤੇ murder ਦੇ ਦੋਸ਼ ਲਗਾਏ ਗਏ ਹਨ।
ਇਸ ਘਟਨਾ ਤੋਂ ਬਾਅਦ ਵਿਕਟੋਰੀਆ ਵਿੱਚ ਨੌਜਵਾਨ ਅਪਰਾਧ ਨੂੰ ਲੈ ਕੇ ਕਾਨੂੰਨ ਸਖ਼ਤ ਕਰਨ ਦੀ ਮੰਗ ਵੀ ਉਠ ਰਹੀ ਹੈ ਅਤੇ ਸਿਆਸੀ ਗੱਲਬਾਤ ਵੀ ਤੇਜ਼ ਹੋ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ।





