Australia ਵਿੱਚ ਇਰਾਨ ਦੀ ਮਹਿਲਾ ਫੁਟਬਾਲ ਟੀਮ ਆਈ ਚਰਚਾ ’ਚ

ਮੈਲਬਰਨ : Australia ਵਿੱਚ ਚੱਲ ਰਹੇ AFC Women’s Asian Cup ਦੌਰਾਨ ਇਰਾਨ ਦੀ ਮਹਿਲਾ ਫੁਟਬਾਲ ਟੀਮ ਨੂੰ ਲੈ ਕੇ ਇੱਕ ਵੱਡਾ ਅੰਤਰਰਾਸ਼ਟਰੀ ਮਾਮਲਾ ਸਾਹਮਣੇ ਆਇਆ ਹੈ। ਰਿਪੋਰਟਾਂ ਮੁਤਾਬਕ ਟੂਰਨਾਮੈਂਟ ਦੌਰਾਨ ਕੁਝ ਇਰਾਨੀ ਖਿਡਾਰਨਾਂ ਨੇ ਆਪਣੇ ਦੇਸ਼ ਦਾ national anthem ਨਾ ਗਾ ਕੇ ਇੱਕ ਖਾਮੋਸ਼ ਪ੍ਰਦਰਸ਼ਨ ਕੀਤਾ, ਜਿਸ ਤੋਂ ਬਾਅਦ ਇਹ ਮਾਮਲਾ ਤੇਜ਼ੀ ਨਾਲ ਚਰਚਾ ਦਾ ਵਿਸ਼ਾ ਬਣ ਗਿਆ।

ਮੀਡੀਆ ਰਿਪੋਰਟਾਂ ਅਨੁਸਾਰ ਇਰਾਨ ਵਿੱਚ ਇਸ ਘਟਨਾ ਤੋਂ ਬਾਅਦ ਖਿਡਾਰੀਆਂ ਖਿਲਾਫ਼ ਕਾਫ਼ੀ ਗੁੱਸਾ ਸਾਹਮਣੇ ਆਇਆ ਅਤੇ ਮਨੁੱਖੀ ਅਧਿਕਾਰ ਕਾਰਕੁਨਾਂ ਨੇ ਚਿੰਤਾ ਪ੍ਰਗਟਾਈ ਕਿ ਜੇ ਇਹ ਖਿਡਾਰਨਾਂ ਵਾਪਸ ਇਰਾਨ ਗਈਆਂ ਤਾਂ ਉਨ੍ਹਾਂ ਨੂੰ ਸਜ਼ਾ ਜਾਂ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਸ ਦੌਰਾਨ ਸਭ ਤੋਂ ਵੱਡੀ ਖ਼ਬਰ ਤਦ ਆਈ ਜਦੋਂ ਪੰਜ ਇਰਾਨੀ ਮਹਿਲਾ ਫੁਟਬਾਲ ਖਿਡਾਰੀਆਂ ਨੇ Australia ਵਿੱਚ ਹੀ ਸ਼ਰਨ (asylum) ਮੰਗ ਲਈ। ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਅਧਿਕਾਰੀਆਂ ਵੱਲੋਂ ਇਕ ਸੁਰੱਖਿਅਤ ਥਾਂ ’ਤੇ ਲਿਜਾਇਆ ਗਿਆ। ਗ੍ਰਹਿ ਮਾਮਲੇ ਮੰਤਰੀ Tony Burke ਨੇ ਕਿਹਾ ਹੈ ਕਿ ਉਨ੍ਹਾਂ ਨੂੰ ਹੁਣ ਆਸਟ੍ਰੇਲੀਆ ’ਚ ਸ਼ਰਨ ਦੇ ਦਿੱਤੀ ਗਈ ਹੈ। Tony Burke ਦੀ ਇੱਕ ਤਸਵੀਰ ਵੀ ਉਨ੍ਹਾਂ ਲਾਲ ਸਾਹਮਣੇ ਆਈ ਹੈ। ਜਿਨ੍ਹਾਂ ਨੂੰ ਸ਼ਰਨ ਮਿਲੀ ਹੈ ਉਨ੍ਹਾਂ ਦੇ ਨਾਂ Fatemeh Pasandideh, Zahra Ghanbari, Zahra Sarbali, Atefeh Ramazanzadeh ਤੇ Mona Hamoudi ਹਨ।

Australian ਅਧਿਕਾਰੀਆਂ ਨੇ ਕਿਹਾ ਹੈ ਕਿ ਜੇ ਇਹ ਖਿਡਾਰਨਾਂ ਚਾਹੁਣ ਤਾਂ ਉਹ humanitarian visa ਦੇ ਅਧੀਨ Australia ਵਿੱਚ ਰਹਿ ਸਕਦੀਆਂ ਹਨ। ਇਸ ਮਾਮਲੇ ਨੇ ਖੇਡ, ਮਨੁੱਖੀ ਅਧਿਕਾਰ ਅਤੇ ਅੰਤਰਰਾਸ਼ਟਰੀ ਰਾਜਨੀਤੀ ਦੇ ਦਰਮਿਆਨ ਇਕ ਨਵੀਂ ਚਰਚਾ ਨੂੰ ਜਨਮ ਦਿੱਤਾ ਹੈ।

ਮਾਹਿਰਾਂ ਦੇ ਮੁਤਾਬਕ ਇਹ ਘਟਨਾ ਸਿਰਫ਼ ਖੇਡ ਦਾ ਮਾਮਲਾ ਨਹੀਂ ਰਹੀ, ਸਗੋਂ ਇਹ ਖਿਡਾਰੀਆਂ ਦੀ ਆਜ਼ਾਦੀ ਅਤੇ ਸੁਰੱਖਿਆ ਨਾਲ ਜੁੜਿਆ ਇੱਕ ਵੱਡਾ ਅੰਤਰਰਾਸ਼ਟਰੀ ਮੁੱਦਾ ਬਣ ਗਿਆ ਹੈ।