- ਕਿਸਾਨਾਂ ਦੇ ਦਿੱਤੀ ਚੇਤਾਵਨੀ, NRMA ਨੇ ਘਬਰਾਹਟ ਵਿੱਚ ਫ਼ਿਊਲ ਦੀ ਵਾਧੂ ਖਰੀਦਦਾਰੀ ਨਾ ਕਰਨ ਲਈ ਕਿਹਾ
- ਦੇਸ਼ ਕੋਲ ਹਾਲੇ ਵੀ ਇੱਕ ਮਹੀਨੇ ਤੋਂ ਵੱਧ ਦਾ ਰਿਜ਼ਰਵ ਮੌਜੂਦ ਹੈ : ਊਰਜਾ ਮੰਤਰੀ Chris Bowen
ਮੈਲਬਰਨ : ਮਿਡਲ ਈਸਟ ’ਚ ਚਲ ਰਹੀ ਜੰਗ ਦਾ ਅਸਰ ਆਸਟ੍ਰੇਲੀਆ ’ਚ ਵੀ ਦਿਸਣਾ ਸ਼ੁਰੂ ਹੋ ਗਿਆ ਹੈ। ਆਸਟ੍ਰੇਲੀਆ ਇਸ ਵੇਲੇ fuel ਦੀ ਭਾਰੀ ਕਮੀ ਨਾਲ ਜੂਝ ਰਿਹਾ ਹੈ। ਵੱਡੇ ਸ਼ਹਿਰਾਂ ਵਿੱਚ ਪੈਟਰੋਲ ਦੀ ਕੀਮਤ $2 ਪ੍ਰਤੀ ਲੀਟਰ ਤੋਂ ਉੱਪਰ ਪਹੁੰਚ ਗਈ ਹੈ, ਜਦਕਿ ਰੀਜਨਲ ਇਲਾਕਿਆਂ ਵਿੱਚ ਕਈ ਸੁਤੰਤਰ ਪੈਟਰੋਲ ਪੰਪ ਖ਼ਾਲੀ ਹੋ ਗਏ ਹਨ। ਬੇਚੈਨੀ ’ਚ ਸਸਤੇ ਫ਼ਿਊਲ ਦੀ ਭਾਲ ਕਰ ਰਹੇ ਆਸਟ੍ਰੇਲੀਅਨ ਲੋਕ Petrol Spy ਵਰਗੀਆਂ ਐਪਸ ਵੱਧ ਤੋਂ ਵੱਧ ਡਾਊਨਲੋਡ ਕਰ ਰਹੇ ਹਨ। ਉਧਰ ਆਸਟ੍ਰੇਲੀਅਨ ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਡੀਜ਼ਲ ਦੀ ਘਾਟ ਕਾਰਨ ਖੇਤੀਬਾੜੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ।
ਇਸ ਦੌਰਾਨ NRMA ਨੇ ਚੇਤਾਵਨੀ ਦਿੱਤੀ ਹੈ ਕਿ ਘਬਰਾਹਟ ਵਿੱਚ ਫ਼ਿਊਲ ਦੀ ਵਾਧੂ ਖਰੀਦਦਾਰੀ ਸੰਕਟ ਨੂੰ ਹੋਰ ਵਧਾ ਰਹੀ ਹੈ। ਊਰਜਾ ਮੰਤਰੀ Chris Bowen ਦਾ ਦਾਅਵਾ ਹੈ ਕਿ ਦੇਸ਼ ਕੋਲ ਹਾਲੇ ਵੀ ਇੱਕ ਮਹੀਨੇ ਤੋਂ ਵੱਧ ਦਾ ਰਿਜ਼ਰਵ ਮੌਜੂਦ ਹੈ। ਹਾਲਾਂਕਿ, ਨੇਸ਼ਨਲਜ਼ ਪਾਰਟੀ ਦੇ ਲੀਡਰ David Littleproud ਨੇ ਕਿਹਾ, “ਜੇ ਕਿਸਾਨਾਂ ਕੋਲ ਫ਼ਿਊਲ ਨਹੀਂ ਹੋਵੇਗਾ ਤਾਂ ਉਹ ਤੁਹਾਡਾ ਖਾਣ-ਪੀਣ ਅਤੇ ਫਾਈਬਰ ਤਿਆਰ ਨਹੀਂ ਕਰ ਸਕਣਗੇ।”
ਦਰਅਸਲ ਨੈਸ਼ਨਲ ਹੋਲਸੇਲਰ ਜ਼ਿਆਦਾਤਰ ਫ਼ਿਊਲ ਮੈਟਰੋ ਇਲਾਕਿਆਂ ’ਚ ਭੇਜ ਰਹੇ ਹਨ, ਜਿਸ ਕਾਰਨ ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ਵਿੱਚ ਸੁਤੰਤਰ ਫ਼ਿਊਲ ਪੰਪ ਆਪਰੇਟਰਾਂ ਨੇ ਬਾਊਜ਼ਰ ਖਾਲੀ ਹੋਣ ਦੀ ਪੁਸ਼ਟੀ ਕੀਤੀ ਹੈ। Transwest Fuels ਦੇ ਕੋ-ਓਨਰ Sam Clifton ਨੇ ਇਸ ਸਥਿਤੀ ਨੂੰ “ਸ਼ਰਮਨਾਕ” ਕਿਹਾ ਅਤੇ ਦੋਸ਼ ਲਗਾਇਆ ਕਿ ਰੀਜਨਲ ਕਮਿਊਨਿਟੀਜ਼ ਨੂੰ ਸਪਲਾਈ ਤੋਂ ਕੱਟਿਆ ਜਾ ਰਿਹਾ ਹੈ ਜਦਕਿ ਵੱਡੇ ਰਿਟੇਲਰਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਕਿਸਾਨ, ਜੋ ਟਰੈਕਟਰਾਂ ਲਈ ਵੱਡੀ ਮਾਤਰਾ ਵਿੱਚ ਫ਼ਿਊਲ ਖਰੀਦਦੇ ਹਨ, ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ।
ਇਸ ਦੌਰਾਨ Northern Territory ਦੇ Arnhem Land ਦੇ ਕੁਝ ਦੂਰਦਰਾਜ਼ ਇਲਾਕਿਆਂ ਵਿੱਚ ਡੀਜ਼ਲ ਦੀ ਕੀਮਤ ਲਗਭਗ 4 ਡਾਲਰ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ। Raminingining ਵਰਗੀਆਂ remote communities ਵਿੱਚ ਲੋਕਾਂ ਨੂੰ ਪਹਿਲਾਂ ਹੀ ਬਹੁਤ ਮਹਿੰਗਾ fuel ਖਰੀਦਣਾ ਪੈ ਰਿਹਾ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇ Middle East conflict ਲੰਮਾ ਚੱਲਦਾ ਹੈ, ਤਾਂ ਦੁਨੀਆ ਭਰ ਵਿੱਚ oil supply ਅਤੇ shipping routes ਪ੍ਰਭਾਵਿਤ ਹੋ ਸਕਦੇ ਹਨ। ਇਸ ਦਾ ਸਿੱਧਾ ਅਸਰ petrol, fertiliser ਅਤੇ transport cost ’ਤੇ ਪਵੇਗਾ।





