ਮੈਲਬਰਨ : ਲੰਡਨ, ਟੋਰਾਂਟੋ, ਹਾਂਗਕਾਂਗ, ਬੀਜਿੰਗ ਅਤੇ ਆਕਲੈਂਡ ਵਰਗੇ ਸ਼ਹਿਰਾਂ ਵਿੱਚ Property ਕੀਮਤਾਂ ’ਚ ਭਾਰੀ ਗਿਰਾਵਟ ਤੋਂ ਬਾਅਦ Australia ਲਈ ਵੀ ਕੀਮਤਾਂ ’ਚ ਗਿਰਾਵਟ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਲੰਡਨ ਦੇ ਘਰਾਂ ਦੀਆਂ ਕੀਮਤਾਂ 2022 ਤੋਂ ਲਗਭਗ 30% ਘੱਟ ਗਈਆਂ ਹਨ, ਜਿਸ ਨਾਲ ਇਹ 2009 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਈਆਂ ਹਨ। ਕੀਮਤਾਂ ’ਚ ਇਸ ਗਿਰਾਵਟ ਦਾ ਕਾਰਨ ਵਧੇਰੇ ਵਿਆਜ ਰੇਟ, ਸਟੈਂਪ ਡਿਊਟੀ, ਅਤੇ ਘਰਾਂ ਦੀ ਵਧਦੀ ਸਪਲਾਈ ਹਨ।
ਆਸਟ੍ਰੇਲੀਆ ਲਈ ਚੇਤਾਵਨੀ ਦਿੱਤੀ ਗਈ ਹੈ ਕਿ ਉੱਥੇ ਵੀ ਘਰਾਂ ਦੀ ਮਾਰਕੀਟ “ਬਹੁਤ ਨਾਜ਼ੁਕ” ਹੈ। ਅਰਥਸ਼ਾਸਤਰੀ Leith van Onselen ਨੇ ਕਿਹਾ ਹੈ ਕਿ ਘਰਾਂ ਦੀਆਂ ਕੀਮਤਾਂ ਬਹੁਤ ਮਹਿੰਗੀਆਂ ਹੋਣ ਕਾਰਨ ਅਤੇ ਕਰਜ਼ੇ ਦੀ ਦਰ GDP ਦੇ 125% ਤੱਕ ਪਹੁੰਚਣ ਕਾਰਨ ਖ਼ਤਰਾ ਵੱਧ ਗਿਆ ਹੈ।
ਹਾਲਾਂਕਿ ਕੁਝ ਮਾਹਰਾਂ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਵਿੱਚ ਘਰਾਂ ਦੀ ਘਾਟ ਅਤੇ ਵਧਦੀ ਮਾਈਗ੍ਰੇਸ਼ਨ ਕਾਰਨ ਕੀਮਤਾਂ ਬਹੁਤ ਨਹੀਂ ਘਟਣਗੀਆਂ। 2025 ਵਿੱਚ ਸਿਡਨੀ, ਮੈਲਬਰਨ, ਬ੍ਰਿਸਬੇਨ ਅਤੇ ਪਰਥ ਵਿੱਚ ਪ੍ਰਾਪਰਟੀ ਕੀਮਤਾਂ ਵਧੀਆਂ ਹਨ। ਇਸ ਨਾਲ ਸਪਸ਼ਟ ਹੁੰਦਾ ਹੈ ਕਿ ਆਸਟ੍ਰੇਲੀਆ ਦੀ ਮਾਰਕੀਟ ਲੰਡਨ ਵਰਗੇ ਸੰਕਟ ਤੋਂ ਬਚ ਸਕਦੀ ਹੈ।





